ਵੈਲਿੰਗਟਨ, 20 ਫਰਵਰੀ (ਪੰਜਾਬ ਮੇਲ)- ਨਿਊਜ਼ੀਲੈਂਡ ਵੱਸਦੇ 2020 ਵਿਚ ਪੈਦਾ ਹੋਏ ਬੱਚਿਆਂ ਦੇ ਨਾਵਾਂ ਦੀ ਰਜਿਸਟ੍ਰੇਸ਼ਨ ਬਾਅਦ ਸਾਹਮਣੇ ਆਇਆ ਹੈ ਕਿ ਜੋ ਸਭ ਤੋਂ ਵੱਧ ਬੱਚਿਆਂ ਦੇ ਨਾਮ ਰੱਖੇ ਗਏ ਹਨ ਉਹ ‘ਸਿੰਘ’ ਸ਼ਬਦ ਵਾਲੇ ਹਨ। ਸਾਲ 2020 ਵਿਚ 58,000 ਦੇ ਕਰੀਬ ਬੱਚੇ ਪੈਦਾ ਹੋਏ ਜਿਹਨਾਂ ਵਿਚੋਂ 26,549 ਬੱਚਿਆਂ ਦੇ ਨਾਮ ਪਿੱਛੇ ਪਰਵਾਰਕ ਨਾਮ ਜਾਂ ਆਖਰੀ ਨਾਮ ਵਜੋਂ ਸਿੰਘ ਲਿਖਵਾ ਕੇ ਰਜਿਸਟ੍ਰੇਸ਼ਨ ਕਰਵਾਈ ਗਈ। ਇਹਨਾਂ ਵਿਚੋਂ 398 ਬੱਚਿਆਂ ਦੇ ਨਾਮ ਪਿੱਛੇ ‘ਸਿੰਘ’ ਸ਼ਬਦ ਲਿਖਵਾਇਆ ਗਿਆ ਜੋ ਕਿ ਨਿਊਜ਼ੀਲੈਂਡ ਵਿਚ ਸਭ ਤੋਂ ਵੱਧ ਗਿਣਤੀ ਵਿਚ ਰਿਹਾ।
ਇਸ ਤੋਂ ਬਾਅਦ ‘ਪਟੇਲ’ ਦੂਜੇ ਨੰਬਰ ‘ਤੇ ਰਿਹਾ, ਜਿਸ ਦੇ ਨਾਮ ਨਾਲ 319 ਬੱਚੇ ਰਜਿਸਟਰਡ ਹੋਏ। ਤੀਜੇ ਨੰਬਰ ‘ਤੇ ਬੱਚਿਆਂ ਦੇ ਨਾਮ ਪਿੱਛੇ ‘ਕੌਰ’ ਆਇਆ ਜਿਹਨਾਂ ਦੀ ਗਿਣਤੀ 274 ਰਹੀ। ਨਾਂਵਾਂ ਦੇ ਪਿੱਛੇ ‘ਸਮਿੱਥ’ ਸ਼ਬਦ ਚੌਥੇ ਨੰਬਰ ‘ਤੇ ਆਇਆ। ਭਾਰਤੀ ਬੱਚਿਆਂ ਦੀ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ ਪਰ ਨਾਵਾਂ ਦੇ ਹਿਸਾਬ ਨਾਲ ਇਹ ਚਿੰਨ੍ਹ ਨਾਮ ਟੌਪ-10 ਵਿਚ ਆਏ ਹਨ। ‘ਸਿੰਘ’ ਨਾਮ ਜ਼ਿਆਦਾਤਰ ਆਕਲੈਂਡ ਅਤੇ ਬੇਅ ਆਫ ਪਲੈਂਟੀ ਵਿਚ ਰੱਖਿਆ ਗਿਆ ਅਤੇ ‘ਪਟੇਲ’ ਨਾਮ ਵੈਲਿੰਗਟਨ ਵਿਚ।