ਨਿਊਜਰਸੀ ਵਿਖੇ ਐੱਫ.ਬੀ.ਆਈ. ਵੱਲੋਂ ਉਸਾਰੀ ਅਧੀਨ ਹਿੰਦੂ ਮੰਦਰ ’ਤੇ ਛਾਪਾ

94
ਛਾਪੇਮਾਰੀ ਦੌਰਾਨ ਐੱਫ.ਬੀ.ਆਈ. ਦੀ ਟੀਮ
Share

-ਭਾਰਤ ਤੋਂ ਮਜ਼ਦੂਰ ਲਿਆ ਕੇ ਉਨ੍ਹਾਂ ਕੋਲੋਂ ਘੱਟ ਕੀਮਤ ’ਤੇ ਕੰਮ ਕਰਾਉਣ ਦਾ ਮੁਕੱਦਮਾ ਦਰਜ
– ਆਰ.ਐੱਸ.ਐੱਸ. ਤੇ ਭਾਜਪਾ ਦੇ ਨਜ਼ਦੀਕੀਆਂ ਵਲੋਂ ਬਣਾਇਆ ਜਾ ਰਿਹੈ ਮੰਦਰ¿;
ਸਿਆਟਲ, 13 ਮਈ (ਪੰਜਾਬ ਮੇਲ)- ਨਿਊਜਰਸੀ ਦੇ ਰੋਬਿਨਸਵਿੱਲ ਵਿਖੇ ਬੱਚਸਨਵਾਸੀ ਅਕਸਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ ਵਜੋਂ ਜਾਣੇ ਜਾਂਦੇ ਅਤੇ ਆਰ.ਐੱਸ.ਐੱਸ. ਤੇ ਭਾਜਪਾ ਦੇ ਨਜ਼ਦੀਕੀਆਂ ਵਲੋਂ ਬਣਾਏ ਜਾ ਰਹੇ ਹਿੰਦੂ ਮੰਦਰ ’ਚ ਭਾਰਤ ਤੋਂ ਕਾਰੀਗਰ ਮਜ਼ਦੂਰਾਂ ਨੂੰ ਲਿਆ ਕੇ ਉਨ੍ਹਾਂ ਤੋਂ ਜਬਰੀ ਬਹੁਤ ਘੱਟ ਕੀਮਤ ’ਤੇ ਕੰਮ ਕਰਵਾਉਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸੇ ਤਹਿਤ ਹੀ ਐੱਫ.ਬੀ.ਆਈ. ਨੇ ਇਸ ਉਸਾਰੀ ਅਧੀਨ ਮੰਦਰ ’ਤੇ ਛਾਪਾ ਮਾਰਿਆ। ਐੱਫ.ਬੀ.ਆਈ. ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਏਜੰਟਾਂ ਵਲੋਂ ਇਸ ਮੰਦਰ ਨੂੰ ਬਣਾਉਣ ਲਈ ਮੰਦਰ ਸੰਸਥਾ ਦੀ ਸਹਿਮਤੀ ਨਾਲ 200 ਤੋਂ ਵੱਧ ਕਾਮੇ ਜਿਨ੍ਹਾਂ ਵਿਚ ਜ਼ਿਆਦਾ ਦਲਿਤ ਸਮਾਜ ਨਾਲ ਸਬੰਧਿਤ ਹਨ ਅਤੇ ਉਹ ਅੰਗਰੇਜ਼ੀ ਨਾ ਬੋਲ ਸਕਦੇ ਹਨ ਤੇ ਨਾ ਸਮਝ ਸਕਦੇ ਹਨ, ਨੂੰ ਭਾਰਤ ਤੋਂ ਆਰ-1 ਵੀਜ਼ਾ ਜੋ ਉਨ੍ਹਾਂ ਲੋਕਾਂ ਲਈ ਹੈ, ਜੋ ਸੇਵਾ ਕਰਦੇ ਹਨ ਜਾਂ ਧਾਰਮਿਕ ਪੇਸ਼ੇ ਵਿਚ ਕੰਮ ਕਰਦੇ ਹਨ, ਨੂੰ ਇਥੇ ਨਿਊਜਰਸੀ ਲਿਆ ਕੇ ਉਨ੍ਹਾਂ ਤੋਂ ਸਵੇਰੇ 6.30 ਵਜੇ ਤੋਂ ਸ਼ਾਮ 7 ਵਜੇ ਤੱਕ ਜਬਰੀ ਕੰਮ ਕਰਵਾਇਆ ਜਾਂਦਾ ਸੀ ਅਤੇ 1 ਡਾਲਰ 20 ਸੈਂਟ ਪ੍ਰਤੀ ਘੰਟਾ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਸਨ। ਐੱਫ.ਬੀ.ਆਈ. ਅਨੁਸਾਰ ਉਨ੍ਹਾਂ ਨੂੰ ਸਿਰਫ਼ 50 ਡਾਲਰ ਮਹੀਨੇ ਦੇ ਨਗਦ ਦਿੱਤੇ ਜਾਂਦੇ ਸਨ। ਬਾਕੀ ਬਚੇ ਪੈਸੇ ਉਨ੍ਹਾਂ ਦੇ ਭਾਰਤ ’ਚ ਖਾਤਿਆਂ ’ਚ ਪਾਏ ਜਾਂਦੇ ਸਨ। ਐੱਫ.ਬੀ.ਆਈ. ਨੇ ਦਰਜ ਕੀਤੇ ਮੁਕੱਦਮੇ ’ਚ ਮੰਦਰ ਸੰਸਥਾ ’ਤੇ ਮਨੁੱਖੀ ਤਸਕਰੀ ਅਤੇ ਉਜਰਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ਲਾਏ ਹਨ। ਇਹ ਵੀ ਪਤਾ ਲੱਗਾ ਕਿ ਮੰਦਰ ਸੰਸਥਾ ਨੇ ਇਨ੍ਹਾਂ 200 ਤੋਂ ਵੱਧ ਕਾਰੀਗਰ ਮਜ਼ਦੂਰਾਂ ਨੂੰ ਇਕ ਕੰਡਿਆਲੀ ਤਾਰ ਵਾਲੇ ਖੇਤਰ ਵਿਚ ਅਤੇ ਕੈਮਰਿਆਂ ਦੀ ਨਿਗਰਾਨੀ ਤੇ ਗਾਰਡਾਂ ਦੀ ਨਿਗਰਾਨੀ ਵਿਚ ਰੱਖਿਆ ਹੋਇਆ ਸੀ।
ਨਿਰਮਾਣ ਅਧੀਨ ਮੰਦਰ

ਮੰਦਰ ਸੰਸਥਾ ਨੇ ਭਾਰਤ ਤੋਂ ਅਮਰੀਕਾ ਪਹੁੰਚਦੇ ਸਾਰ ਹੀ ਸਾਰੇ ਮਜ਼ਦੂਰਾਂ ਦੇ ਪਾਸਪੋਰਟ ਆਪਣੇ ਕਬਜ਼ੇ ਵਿਚ ਰੱਖ ਲਏ ਸਨ ਅਤੇ ਉਨ੍ਹਾਂ ਮਜ਼ਦੂਰਾਂ ਨੂੰ ਡਰਾ ਕੇ ਰੱਖਿਆ ਸੀ ਕਿ ਅਗਰ ਕੋਈ ਇਥੋਂ ਭੱਜਿਆ, ਤਾਂ ਪੁਲਿਸ ਉਨ੍ਹਾਂ ਨੂੰ ਫੜ ਲਵੇਗੀ। ਐੱਫ.ਬੀ.ਆਈ. ਵਲੋਂ ਦਰਜ ਕੀਤੇ ਮੁਕੱਦਮੇ ਵਿਚ ਮੰਦਰ ਸੰਸਥਾ ਦੇ ਕਈ ਵਿਅਕਤੀਆਂ ਦੇ ਨਾਂਅ ਦਰਜ ਕੀਤੇ ਗਏ ਹਨ, ਜਿਨ੍ਹਾਂ ਨੇ ਇਨ੍ਹਾਂ ਮਜ਼ਦੂਰਾਂ ਦੀ ਨਿਗਰਾਨੀ ਕੀਤੀ। ਇਹ ਸੰਸਥਾ ਮਜ਼ਦੂਰਾਂ ਤੋਂ ਬਿਨਾਂ ਤਨਖ਼ਾਹ ਕੰਮ ਕਰਵਾਉਂਦੀ ਸੀ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਸ਼ੋਸ਼ਣ ਦਾ ਇਹ ਇਕ ਭਿਆਨਕ ਕੇਸ ਹੈ। ਵਰਨਰ ਨੇ ਕਿਹਾ ਕਿ ਇਥੇ ਹੋਰ ਵੀ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਮੰਦਰ ਸੰਸਥਾ ਨੇ ਬਿਨਾਂ ਮਜ਼ਦੂਰਾਂ ਨੂੰ ਝੂਠ ਬੋਲ ਕੇ ਜ਼ਬਰਦਸਤੀ ਇਥੇ ਲਿਆਂਦਾ ਤੇ ਮਜ਼ਦੂਰਾਂ ਨੂੰ ਬਹੁਤ ਦੁੱਖ ਝਲਣੇ ਪੈ ਰਹੇ ਸਨ ਅਤੇ ਇਨ੍ਹਾਂ ਤੋਂ ਜ਼ਬਰਦਸਤੀ ਕੰਮ ਲਿਆ ਜਾਂਦਾ ਸੀ। ਐੱਫ.ਬੀ.ਆਈ. ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ 200 ਤੋਂ ਜ਼ਿਆਦਾ ਮਜ਼ਦੂਰਾਂ ਨੂੰ ਬਰਾਮਦ ਕੀਤਾ ਹੈ।


Share