ਨਿਊਜਰਸੀ ’ਚ 32 ਸਾਲਾ ਭਾਰਤੀ ਮੂਲ ਦੇ ਸੈਮ ਜੋਸ਼ੀ ਮੇਅਰ ਦੀ ਚੋਣ ਜਿੱਤ ਗਏ

265
Share

ਨਿਊਜਰਸੀ, 9 ਨਵੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਭਾਰਤੀ ਮੂਲ ਦੇ ਕੌਂਸਲਮੈਨ ਸੈਮ ਜੋਸ਼ੀ ਮੇਅਰ ਦੀ ਚੋਣ ਜਿੱਤ ਗਏ ਹਨ। ਬੀਤੇ ਦਿਨੀ ਇੱਕ ਡੈਮੋਕਰੇਟ ਅਤੇ ਵਰਤਮਾਨ ਵਿੱਚ ਐਡੀਸਨ ਟਾਊਨਸ਼ਿਪ ਕੌਂਸਲ ਦੇ ਉਪ ਪ੍ਰਧਾਨ ਵਜੋਂ ਸੇਵਾ ਕਰ ਰਹੇ ਨੌਜਵਾਨ ਜੋਸ਼ੀ ਨੇ ਰਿਪਬਲਿਕਨ ਕੀਥ ਹੈਨ ਅਤੇ ਆਜ਼ਾਦ ਕਿ੍ਰਸਟੋ ਮੈਕਰੋਪੋਲੋਸ ਨੂੰ ਕਾਫ਼ੀ ਫਰਕ ਨਾਲ ਹਰਾਇਆ। ਅਣਅਧਿਕਾਰਤ ਨਤੀਜਿਆਂ ਦੇ ਅਨੁਸਾਰ, 100 ਪ੍ਰਤੀਸ਼ਤ ਰਿਪੋਟਿੰਗ ਦੇ ਨਾਲ, ਜੋਸ਼ੀ ਨੂੰ 10,930 ਵੋਟਾਂ, ਹਾਨ ਨੂੰ 9,459 ਅਤੇ ਮੈਕਰੋਪੋਲੋਸ ਨੂੰ 301 ਵੋਟਾਂ ਮਿਲੀਆਂ। ਭਾਰਤੀ ਮੂਲ ਦੇ ਸੈਮ ਜੋਸ਼ੀ 1 ਜਨਵਰੀ ਨੂੰ ਡੈਮੋਕ੍ਰੇਟਿਕ ਮੇਅਰ ਥਾਮਸ ਲੈਂਕੀ ਦੀ ਥਾਂ ਲੈਣਗੇ।ਸੈਂਟਰਲ ਜਰਸੀ ਦੀ ਰਿਪੋਰਟ ਮੁਤਾਬਕ, ਜਦੋਂ ਉਹ 1 ਜਨਵਰੀ, 2022 ਨੂੰ ਸਹੁੰ ਚੁੱਕਣਗੇ ਤਾਂ 32 ਸਾਲ ਦੇ ਜੋਸ਼ੀ ਟਾਊਨਸ਼ਿਪ ਦੇ ਸਭ ਤੋਂ ਨੌਜਵਾਨ ਮੇਅਰ ਵਜੋਂ ਅਹੁਦਾ ਸੰਭਾਲ਼ਣਗੇ। ਇਸ ਅਹੁਦੇ ’ਤੇ ਰਹਿਣ ਵਾਲੇ ਸੈਮ ਜੋਸ਼ੀ ਪਹਿਲੇ ਭਾਰਤੀ ਅਮਰੀਕੀ ਅਤੇ ਦੱਖਣੀ ਏਸ਼ੀਆਈ ਬਣ ਜਾਣਗੇ।ਇਸ ਤੋਂ ਪਹਿਲਾਂ ਚੀਨੀ ਮੂਲ ਦੇ ਜੂਨ ਚੋਈ, ਟਾਊਨਸ਼ਿਪ ਦੇ ਪਹਿਲੇ ਏਸ਼ੀਅਨ ਅਮਰੀਕੀ ਮੇਅਰ ਸਨ ਅਤੇ ਇਸ ਅਹੁਦੇ ’ਤੇ ਸੇਵਾ ਕਰਨ ਵਾਲੇ ਉਹ ਵੀ ਸਭ ਤੋਂ ਘੱਟ ਉਮਰ ਦੇ ਮੇਅਰ ਸਨ। ਜੋਸ਼ੀ ਨੇ ਕਿਹਾ ਕਿ ”ਮੈਂ ਚੁਣੇ ਜਾਣ ਲਈ ਮੈ ਸਮੂਹ ਭਾਈਚਾਰੇ ਦਾ ਸਦਾ ਹੀ ਰਿਣੀ ਰਹਾਂਗਾ ਅਤੇ ਜਿੰਨਾ ਨੇ ਮੈਨੂੰ ਇਸ ਯੋਗ ਸਮਝਿਆ ਹੈ।’’

Share