ਨਿਊਜਰਸੀ ’ਚ ਦਵਾਈ ਕੰਪਨੀ ਦੇ ਭਾਰਤੀ ਮੂਲ ਦੇ ਸੀ.ਈ.ਓ .ਦੀ ਗੋਲੀ ਮਾਰ ਕੇ ਹੱਤਿਆ

299
Share

ਨਿਊਜਰਸੀ, 30 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)-ਨਿਊਜਰਸੀ ਸੂਬੇ ਦੇ ਪਲੇਨਸਬੋਰੋ ਨਾਂ ਦੇ ਟਾਊਨ ’ਚ ਰਹਿੰਦੇ ਇਕ ਤੇਲਗੂ ਮੂਲ ਦੇ ਭਾਰਤੀ ਦਾ ਕਥਿਤ ਤੌਰ ’ਤੇ ਘਰ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੈਨਸਿਲਵੇਨੀਆ ਸੂਬੇ ਦੇ ਪਾਰਕਸ ਨਾਂ ਦੇ ਕੈਸੀਨੋ ਤੋਂ ਉਸ ਦੇ ਨਿਊਜਰਸੀ ਵਿਚ ਸਥਿਤ ਘਰ ਤੱਕ ਪਿੱਛਾ ਕਰਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਦੋਂ ਕਿ ਉਸਦਾ ਪਰਿਵਾਰ ਵੀ ਉੱਥੇ ਸੀ। ਉਸ ਦੀ ਪਹਿਚਾਣ ਸ਼੍ਰੀ ਰੰਗਾ ਅਰਾਵਪੱਲੀ (53) ਵਜੋਂ ਹੋਈ ਹੈ, ਜਿਸ ਨੂੰ ਇੱਕ ਕਥਿਤ ਲੁੱਟਣ ਦੀ ਕੋਸ਼ਿਸ਼ ਦੇ ਦੌਰਾਨ ਲੁਟੇਰੇ ਨੇ ਨਿਉੂਜਰਸੀ ਦੇ ਟਾਊਨ ਪਲੇਨਸਬੋਰੋ ਵਿਚ ਬ੍ਰਾਇਰਡੇਲ ਕੋਰਟ ਵਿਚ ਉਸ ਦੇ ਘਰ ਦੇ ਅੰਦਰ ਗੋਲੀਆਂ ਮਾਰ ਦਿੱਤੀਆਂ। ਇਸ ਮਗਰੋਂ ਅਰਾਵਪੱਲੀ ਦੀ ਮੌਕੇ ’ਤੇ ਹੀ ਮੌਤ ਹੋ ਗਈ।¿;
ਇਹ ਘਟਨਾ ਬੀਤੀ ਰਾਤ ਬ੍ਰਾਇਡੇਲ ਕੋਰਟ ’ਤੇ ਉਸ ਦੇ ਘਰ ਦੇ ਅੰਦਰ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਪੈਨਸਿਲਵੇਨੀਆ ਸੂਬੇ ਦੇ ਨੋਰੀਸਟਾਊਨ ਦੇ ਲੁਟੇਰੇ 27 ਸਾਲਾ ਜੇਕਾਈ ਰੀਡ-ਜੌਨ ਨਾਮੀ ਵਿਅਕਤੀ ਵੱਲੋਂ ਤੇਲਗੂ ਮੂਲ ਦੇ ਭਾਰਤੀ ਰੰਗਾ ਅਰਾਵਪੱਲੀ ਦੇ ਪੈਨਸਿਲਵੇਨੀਆ ਸੂਬੇ ਦੇ ਪਾਰਕ ਕੈਸੀਨੋ ਵਿਚ ਉਦੋਂ ਪਿੱਛਾ ਕੀਤਾ ਗਿਆ, ਜਦੋਂ ਉਹ ਇਕ ਵੱਡੀ ਰਕਮ ਜਿੱਤਣ ਮਗਰੋਂ ਨਿਊਜਰਸੀ ਆਪਣੇ ਘਰ ਜਾ ਰਿਹਾ ਸੀ। ਲੁਟੇਰੇ ਨੇ ਉਸ ਦਾ ਪਿੱਛਾ ਕੀਤਾ ਅਤੇ ਲੁੱਟਣ ਦੀ ਨੀਯਤ ਨਾਲ ਨਿਊਜਰਸੀ ’ਚ ਅਰਾਵਪੱਲੀ ਦੇ ਘਰ ਵਿਚ ਦਾਖਲ ਹੋ ਕਿ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਅਰਾਵਪੱਲੀ ਦੇ ਕਾਤਲ ਰੀਡ-ਜੌਨ ਨਾਮੀ ਇਕ ਲੁਟੇਰੇ ਨੂੰ ਗਿ੍ਰਫ਼ਤਾਰ ਕੀਤਾ ਹੈ ਅਤੇ ਉਸ ’ਤੇ ਫਸਟ-ਡਿਗਰੀ ਦੇ ਕਤਲ ਦੇ ਦੋਸ਼ ਲਗਾਏ ਗਏ ਹਨ। ਮਿ੍ਰਤਕ ਇੱਕ ਮਸ਼ਹੂਰ ਫਾਰਮਾਸਿਊਟੀਕਲ ਦਾ ਸੀ.ਈ.ੳ. ਸੀ ਅਤੇ ਇੱਕ ਧੀ ਤੇ ਪੁੱਤਰ ਦਾ ਪਿਤਾ ਸੀ।

Share