ਨਿਊਜਰਸੀ ’ਚ ਜਾਰਜ ਫਲਾਇਡ ਦੇ ਵਿਸ਼ਾਲ ਕਾਂਸੀ ਦੇ ਬੁੱਤ ਦਾ ਕੀਤਾ ਉਦਘਾਟਨ

151
Share

ਫਰਿਜ਼ਨੋ, 19 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਨਿਊਜਰਸੀ ’ਚ ਅਫਰੀਕੀ-ਅਮਰੀਕੀ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਇੱਕ ਕਾਂਸੀ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਹੈ। 48 ਸਾਲਾ ਫਲਾਇਡ ਨੂੰ ਸਮਰਪਿਤ ਇਹ ਮੂਰਤੀ ਨੇਵਾਰਕ ਸ਼ਹਿਰ ਵਿਚ ਬੁੱਧਵਾਰ ਨੂੰ ਪਹਿਲੀ ਵਾਰ ਜਨਤਾ ਲਈ ਸਥਾਪਤ ਕੀਤੀ ਗਈ। ਜਾਰਜ ਫਲਾਇਡ ਨੂੰ ਪਿਛਲੇ ਸਾਲ 25 ਮਈ ਨੂੰ ਮਿਨੀਸੋਟਾ ਦੇ ਮਿਨੀਏਪੋਲਿਸ ਵਿਚ ਕਤਲ ਕੀਤਾ ਗਿਆ ਸੀ ਅਤੇ ਉਸਦੀ ਮੌਤ ਨੇ ਵਿਸ਼ਵ ਭਰ ਵਿਚ ਬਲੈਕ ਲਾਈਵਜ਼ ਮੈਟਰ ਦੇ ਵਿਰੋਧ ਪ੍ਰਦਰਸ਼ਨ ਨੂੰ ਪ੍ਰੇਰਿਤ ਕੀਤਾ ਸੀ। ਫਲਾਇਡ ਦੀ ਮੌਤ ਅਮਰੀਕੀ ਸਰਕਾਰ ਦੁਆਰਾ ਪੁਲਿਸ ਸੁਧਾਰ ਕਾਨੂੰਨ ਬਣਾਉਣ ਦੇ ਨਾਲ-ਨਾਲ ਅਮਰੀਕਾ ਵਿਚ ਨਸਲੀ ਘੱਟ ਗਿਣਤੀਆਂ ਲਈ ਬਰਾਬਰਤਾ ਵਧਾਉਣ ਦੀ ਵੀ ਮੰਗ ਕਰਦੀ ਸੀ। ਫਲਾਇਡ ਦੀ ਮੂਰਤੀ ਦਾ ਭਾਰ ਲਗਭਗ 700 ਪੌਂਡ (ਤਕਰੀਬਨ 317 ਕਿਲੋਗਰਾਮ) ਹੈ ਅਤੇ ਘੱਟੋ-ਘੱਟ ਇੱਕ ਸਾਲ ਲਈ ਇਸਦੇ ਨੇਵਾਰਕ ਦੇ ਸਿਟੀ ਹਾਲ ਵਿਚ ਰਹਿਣ ਦੀ ਉਮੀਦ ਹੈ। ਸ਼ਹਿਰ ਦੇ ਮੇਅਰ ਰਸ ਬਰਾਕਾ ਅਨੁਸਾਰ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਮੂਰਤੀ ਵਸਨੀਕਾਂ ਨੂੰ ਨਸਲੀ ਨਿਆਂ ਲਈ ਲੜਨ ਲਈ ਪ੍ਰੇਰਿਤ ਕਰੇਗੀ। ਇਸ ਬੁੱਤ ਨੂੰ ਲਿਓਨ ਪਿਕਨੇ ਦੁਆਰਾ ਕਮਿਸ਼ਨ ਅਤੇ ਕਲਾਕਾਰ ਸਟੈਨਲੇ ਵਾਟਸ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ।

Share