ਵਾਸ਼ਿੰਗਟਨ, 20 ਮਾਰਚ (ਪੰਜਾਬ ਮੇਲ)-ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਚੰਨ ‘ਤੇ ਜਾਣ ਵਾਲੇ ਇਕ ਮਿਸ਼ਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਨਾਸਾ ਦਾ 1.35 ਲੱਖ ਕਰੋੜ ਰੁਪਏ ਦੀ ਲਾਗਤ ਵਾਲਾ ਸਪੇਸ ਲੌਂਗ ਸਿਸਟਮ ਰਾਕੇਟ (ਮੈਗਾਰਾਕੇਟ) ਨਵੰਬਰ ਵਿਚ ਲਾਂਚ ਹੋਣ ਵਾਲਾ ਹੈ। ਉਸ ਤੋਂ ਪਹਿਲਾਂ ਇਸ ਦੀ ਕੋਰ ਸਟੇਜ ਦੀ ਟੈਸਟਿੰਗ ਹੋ ਰਹੀ ਹੈ।