ਨਾਸਾ ਦੇ ਰੋਵਰ ਨੇ ਮੰਗਲ ਦੀਆਂ ਭੇਜੀਆਂ ਵਿਲੱਖਣ ਤਸਵੀਰਾਂ

414
Share

ਵਾਸ਼ਿੰਗਟਨ, 21 ਫਰਵਰੀ (ਪੰਜਾਬ ਮੇਲ)- ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪ੍ਰਸੇਵਿਰੇਂਸ ਰੋਵਰ ਨੇ ਮੰਗਲ ਗ੍ਰਹਿ ਦੀਆਂ ਕੁਝ ਵਿਲੱਖਣ ਤਸਵੀਰਾਂ ਭੇਜੀਆਂ ਹਨ | ਇਨ੍ਹਾਂ ‘ਚ ਲੈਂਡਿੰਗ ਦੌਰਾਨ ਇਕ ਰੰਗਦਾਰ ਸੈਲਫੀ ਵੀ ਸ਼ਾਮਿਲ ਹੈ | ਨਾਸਾ ਦਾ ਰੋਵਰ 18 ਫਰਵਰੀ ਨੂੰ ਮੰਗਲ ਦੀ ਸਤਹਿ ‘ਤੇ ਉਤਰਿਆ ਸੀ | ਇਹ ਰੰਗੀਨ ਸੈਲਫੀ ਕਈ ਕੈਮਰਿਆਂ ਦੁਆਰਾ ਕੈਦ ਕੀਤੀ ਗਈ ਵੀਡੀਓ ਦਾ ਇਕ ਹਿੱਸਾ ਹੈ | ਪੁਲਾੜ ਏਜੰਸੀ ਨੇ ਕਿਹਾ ਕਿ ਨਾਸਾ ਦੇ ਕਿਉਰੋਸਟੀ ਰੋਵਰ ਨੇ ਮੰਗਲ ਗ੍ਰਹਿ ‘ਤੇ ਉੱਤਰਨ ਦੀ ਇਕ ‘ਸਟਾਪ ਮੋਸ਼ਨ ਫਿਲਮ’ ਭੇਜੀ ਸੀ, ਜਦੋਂ ਕਿ ਪ੍ਰਸੇਵਿਰੇਂਸ ਰੋਵਰ ਦੇ ਕੈਮਰੇ ਨੇ ਟਚਡਾਉਨ ਦਾ ਵੀਡੀਓ ਕੈਦ ਕੀਤਾ | ਮੰਗਲ ਗ੍ਰਹਿ ‘ਤੇ ਉੱਤਰਨ ਤੋਂ ਠੀਕ ਪਹਿਲਾਂ ਦੀਆਂ ਤਸਵੀਰਾਂ ਨੂੰ ਵੀ ਰੋਵਰ ਨੇ ਕੈਮਰੇ ‘ਚ ਕੈਦ ਕੀਤਾ | ਮੰਗਲ ‘ਤੇ ਪ੍ਰਸੇਵਿਰੇਂਸ ਰੋਵਰ ਦੇ ਮਿਸ਼ਨ ਦਾ ਮਹੱਤਵਪੂਰਨ ਉਦੇਸ਼ ਖਗੋਲ ਵਿਗਿਆਨ ਹੈ, ਜਿਸ ‘ਚ ਪ੍ਰਾਚੀਨ ਸੂਖਮਜੀਵ ਜੀਵਨ ਦੇ ਸੰਕੇਤਾਂ ਦੀ ਖੋਜ ਸ਼ਾਮਿਲ ਹੈ | ਇਹ ਮੰਗਲ ਤੋਂ ਟੁੱਟੀਆਂ ਹੋਈਆਂ ਚੱਟਾਨਾਂ ਤੇ ਮਿੱਟੀ-ਧੂੜ ਨੂੰ ਇਕੱਠਾ ਕਰਨ ਵਾਲਾ ਪਹਿਲਾ ਮਿਸ਼ਨ ਹੋਵੇਗਾ |


Share