ਨਾਵਲ ‘‘ਤਿੜਕਦੀ ਹਵੇਲੀ’’ ਅਤੇ ਕਾਵਿ ਸੰਗ੍ਰਹਿ ‘‘ਉਡਾਰੀਆਂ’’ 16 ਜੁਲਾਈ ਨੂੰ ਫਰਿਜ਼ਨੋ ਵਿਖੇ ਹੋਣਗੇ ਲੋਕ ਅਰਪਣ

283
Share

ਫਰਿਜ਼ਨੋ, 14 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਦੀ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ ਇੰਡੋ-ਯੂ.ਐੱਸ.ਏ. ਹੈਰੀਟੇਜ ਵੱਲੋਂ ਸਾਧੂ ਸਿੰਘ ਸੰਘਾ ਦਾ ਨਾਵਲ ‘‘ਤਿੜਕਦੀ ਹਵੇਲੀ’’ ਅਤੇ ਰਣਜੀਤ ਗਿੱਲ ਦਾ ਪਲੇਠਾ ਕਾਵਿ ਸੰਗ੍ਰਹਿ ‘‘ਉਡਾਰੀਆਂ’’, 16 ਜੁਲਾਈ 2021, ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਨੌਰਥ ਪੁਆਇੰਟ ਈਵੈਂਟ ਸੈਂਟਰ, ਕਰ੍ਹੀ-ਹਾਊਸ ਰੈਸਟੋਰੈਂਟ (4277 N. West Ave, Fresno, CA 93605) ਫਰਿਜ਼ਨੋ ਵਿਖੇ ਲੋਕ ਅਰਪਣ ਕੀਤੇ ਜਾ ਰਹੇ ਹਨ। ਇਸ ਸਬੰਧੀ ਸੰਸਥਾ ਦੇ ਸਾਰੇ ਮੈਂਬਰਾਂ ਨੇ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਦੀ ਸਨਿਮਰ ਬੇਨਤੀ ਕੀਤੀ। ਇਸ ਸਮਾਗਮ ਦੇ ਮੁੱਖ ਸਪਾਂਸਰ ਚਰਨਜੀਤ ਸਿੰਘ ਬਾਠ ਹੋਣਗੇ।
ਮੁੱਖ ਮਹਿਮਾਨ ਡਾ. ਪਿ੍ਰਥੀਪਾਲ ਸਿੰਘ ਸੋਹੀ ਅਤੇ ਮੈਡਮ ਪ੍ਰੋਫੈਸਰ ਹਰਿੰਦਰ ਕੌਰ ਸੋਹੀ (ਕੈਨੇਡਾ) ਹੋਣਗੇ। ਸਟੇਜ ਸਕੱਤਰਤਾ ਪੱਤਰਕਾਰ ਨੀਟਾ ਮਾਛੀਕੇ ਕਰਨਗੇ। ਇਸ ਮੌਕੇ ਬਹੁਤ ਸਾਰੇ ਉੱਘੇ ਬੁਲਾਰੇ ਪਹੁੰਚ ਰਹੇ ਹਨ। ਅੰਤ ਵਿਚ ਕਵੀ ਦਰਬਾਰ ਹੋਵੇਗਾ। ਇੰਡੋ-ਯੂ.ਐੱਸ.ਏ. ਹੈਰੀਟੇਜ਼ ਫਰਿਜ਼ਨੋ (ਕੈਲੀਫੋਰਨੀਆ) ਦੇ ਸਮੂਹ ਮੈਂਬਰ ਸਾਹਿਬਾਨ ਵੱਲੋਂ ਤੁਹਾਡੀ ਸ਼ਮੂਲੀਅਤ ਦੀ ਉਤਸੁਕਤਾ ਨਾਲ਼ ਉਡੀਕ ਰਹੇਗੀ।

Share