ਨਾਰਥ ਕੈਰੋਲਿਨਾ ਦੇ ਸਕੂਲ ’ਚ ਗੋਲੀਬਾਰੀ, ਇਕ ਵਿਦਿਆਰਥੀ ਦੀ ਮੌਤ

541
Share

ਵਾਸ਼ਿੰਗਟਨ, 2 ਸਤੰਬਰ (ਪੰਜਾਬ ਮੇਲ)-ਅਮਰੀਕਾ ’ਚ ਨਾਰਥ ਕੈਰੋਲੀਨਾ ਦੇ ਇਕ ਹਾਈ ਸਕੂਲ ’ਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ’ਚ ਇਕ ਵਿਦਿਆਰਥੀ ਦੀ ਮੌਤ ਹੋ ਗਈ। ਅਧਿਕਾਰੀ ਸ਼ੱਕੀ ਦੀ ਤਲਾਸ਼ ਕਰ ਰਹੇ ਹਨ। ਵਿਨਸਟਨ-ਸਾਲੇਮ ਪੁਲਿਸ ਪ੍ਰਮੁੱਖ ਕੈਟਰੀਨਾ ਥਾਮਪਸਨ ਨੇ ਇਕ ਪੱਤਰਕਾਰ ਸੰਮੇਲਨ ’ਚ ਦੱਸਿਆ ਕਿ ਮਾਊਂਟ ਟੇਬਰ ਹਾਈ ਸਕੂਲ ਨੂੰ ਘਟਨਾ ਮਗਰੋਂ ਤੁਰੰਤ ਬੰਦ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਅਧਿਕਾਰੀ ਸ਼ੱਕੀ ਦੀ ਤਲਾਸ਼ ਲਈ ਦੁਪਹਿਰ ਬਾਅਦ ਉੱਥੇ ਪਹੁੰਚੇ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ੱਕੀ ਸਕੂਲ ਦਾ ਹੀ ਕੋਈ ਵਿਦਿਆਰਥੀ ਹੈ।¿;
ਥਾਮਪਸਨ ਨੇ ਦੱਸਿਆ ਕਿ ਜ਼ਖਮੀ ਵਿਦਿਆਰਥੀ ਨੂੰ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮਿ੍ਰਤਕ ਵਿਦਿਆਰਥੀ ਦੀ ਪਛਾਣ ਵਿਲੀਅਮ ਚੈਬਿਸ ਰੇਨਾਰਡ ਮਿਲਰ ਜੂਨੀਅਰ ਦੇ ਤੌਰ ’ਤੇ ਕੀਤੀ ਗਈ ਹੈ। ਫੌਰਸਿਥ ਕਾਊਂਟੀ ਦੇ ਸ਼ੇਰਿਫ ਬੌਬੀ ਕਿਮਬ੍ਰਾਗ ਜੂਨੀਅਰ ਨੇ ਕਿਹਾ, ‘‘ਪਹਿਲਾਂ ਮੈਂ ਨਹੀਂ ਰੋਇਆ ਪਰ ਹਸਪਤਾਲ ਵਿਚ ਆਉਣ ਦੇ ਬਾਅਦ ਰੋ ਰਿਹਾ ਹਾਂ।’’ ਸ਼ੈਰਿਫ ਦਫਤਰ ਦੀ ਬੁਲਾਰਨ ਕਿ੍ਰਸਟੀਨਾ ਹੋਵੇਲ ਨੇ ਦੱਸਿਆ ਕਿ ਬਾਕੀ ਵਿਦਿਆਰਥੀ ਸੁਰੱਖਿਅਤ ਹਨ ਅਤੇ ਅਧਿਕਾਰੀ ਸ਼ੱਕੀ ਦੀ ਤਲਾਸ਼ ਕਰ ਰਹੇ ਹਨ।¿;
ਕਿ੍ਰਸਟੋਫਰ ਜਾਨਸਨ ਨਾਂ ਦੀ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਸਕੂਲ ਦੇ ਜਿਮ ਵਿਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਕੰਪਲੈਕਸ ’ਚ ਹਮਲਾਵਰ ਦੇ ਮੌਜੂਦ ਹੋਣ ਕਾਰਨ ਵਿਦਿਆਰਥੀਆਂ ਨੂੰ ਸੁਰੱਖਿਅਤ ਜਗ੍ਹਾ ’ਤੇ ਲੁਕਣ ਲਈ ਕਿਹਾ ਗਿਆ। ਗੌਰਤਲਬ ਹੈ ਕਿ ਵਿਲਮਿੰਗਟਨ ਹਾਈ ਸਕੂਲ ’ਚ 15 ਸਾਲਾ ਵਿਦਿਆਰਥੀ ’ਤੇ ਸੋਮਵਾਰ ਨੂੰ ਝਗੜੇ ਦੌਰਾਨ ਇਕ ਹੋਰ ਵਿਦਿਆਰਥੀ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਦੋਸ਼ ਲਗਾਇਆ ਗਿਆ ਸੀ।

Share