ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਦਾ ਸਨਮਾਨ 14 ਮਈ ਨੂੰ

108
Share

ਸਰੀ, 12 ਮਈ (ਹਰਦਮ ਮਾਨ/ਪੰਜਾਬ ਮੇਲ)- ਬੀ.ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ (ਰਜਿ.) ਵੱਲੋਂ ਨਾਮਵਰ ਵਿਦਵਾਨ ਅਤੇ ਸਾਹਿਤਕਾਰ ਡਾ. ਸਾਧੂ ਸਿੰਘ ਨੂੰ ‘ਸ. ਪ੍ਰੀਤਮ ਸਿੰਘ ਬਾਸੀ ਮੈਮੋਰੀਅਲ ਅਵਾਰਡ’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਸਨਮਾਨ ਸਮਾਰੋਹ ਡਾ. ਰਘਬੀਰ ਸਿੰਘ ਸਿਰਜਣਾ ਦੀ ਪ੍ਰਧਾਨਗੀ ਹੇਠ 14 ਮਈ 2022, ਦਿਨ ਸ਼ਨਿੱਚਰਵਾਰ ਨੂੰ, ਦੁਪਹਿਰ ਇਕ ਵਜੇ, ਪੰਜਾਬ ਭਵਨ, 15453 – ਫਰੇਜ਼ਰ ਹਾਈ ਵੇਅ ਸਰੀ (ਬੀ. ਸੀ.) ਵਿਖੇ ਕਰਵਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਸ਼ਾਇਰ ਮੰਗਾ ਸਿੰਘ ਬਾਸੀ ਵੱਲੋਂ ਆਪਣੇ ਪਿਤਾ ਦੀ ਯਾਦ ਵਿਚ ਇਹ ਸਾਹਿਤਕ ਪੁਰਸਕਾਰ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਤੋਂ ਪਹਿਲੇ ਛੇ ਪੁਰਸਕਾਰ ਨਾਮਵਰ ਸਾਹਿਤਕਾਰਾਂ ਦੀ ਝੋਲੀ ਪੈ ਚੁੱਕੇ ਹਨ। ਸੱਤਵਾਂ ‘ਸ. ਪ੍ਰੀਤਮ ਸਿੰਘ ਬਾਸੀ ਮੈਮੋਰੀਅਲ ਅਵਾਰਡ’ ਡਾ. ਸਾਧੂ ਸਿੰਘ ਨੂੰ, ਉਹਨਾਂ ਦੇ ਜੀਵਨ ਭਰ ਦੀਆਂ ਸਾਹਿਤਕ ਪ੍ਰਾਪਤੀਆਂ, ਪੰਜਾਬੀ ਬੋਲੀ ਦੀ ਪਾਸਾਰ, ਪ੍ਰਚਾਰ ਅਤੇ ਅਧਿਆਪਨ ਖੇਤਰ ਵਿਚ ਪਾਏ ਯੋਗਦਾਨ ਨੂੰ ਮੁੱਖ ਰਖਦਿਆਂ ਦਿੱਤਾ ਜਾ ਰਿਹਾ ਹੈ। ਇਸ ਪੁਰਸਕਾਰ ਵਿਚ ਸਨਮਾਨ ਚਿੰਨ੍ਹ ਵਜੋਂ ਗਿਆਰਾਂ ਸੌ ਡਾਲਰ (ਕਨੇਡੀਅਨ), ਇਕ ਸ਼ਾਲ ਤੇ ਇਕ ਪਲੇਕ ਹੁੰਦੀ ਹੈ।
ਸਮਾਗਮ ਦੇ ਮੁੱਖ ਪ੍ਰਬੰਧਕ ਮੰਗਾ ਬਾਸੀ ਨੇ ਦੱਸਿਆ ਹੈ ਕਿ ਇਸ ਸਮਾਗਮ ਦੇ ਮੁੱਖ ਬੁਲਾਰੇ ਡਾ. ਸਾਧੂ ਬਿਨਿੰਗ ਹੋਣਗੇ। ਸਮਾਗਮ ਵਿਚ ਡਾ. ਸੁਖਦੇਵ ਸਿੰਘ ਖਹਿਰਾ, ਡਾ. ਸੁਰਿੰਦਰ ਧੰਜਲ, ਪ੍ਰਿੰਸੀਪਲ ਕਸ਼ਮੀਰਾ ਸਿੰਘ, ਡਾ. ਪ੍ਰਿਥੀਪਾਲ ਸਿੰਘ ਸੋਹੀ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰੋ. ਹਰਿੰਦਰ ਕੌਰ, ਡਾ. ਗੁਰਮਿੰਦਰ ਕੌਰ ਸਿੱਧੂ, ਡਾ. ਬਲਦੇਵ ਸਿੰਘ ਖਹਿਰਾ, ਸੁਰਿੰਦਰ ਚਾਹਲ ਅਤੇ ਹੋਰ ਕਈ ਵਿਦਵਾਨ, ਲੇਖਕ ਸ਼ਾਮਲ ਹੋਣਗੇ। ਸਮਾਗਮ ਦੌਰਾਨ ਨਦੀਮ ਪਰਮਾਰ ਦਾ ਨਾਵਲ ‘ਮਾਪੇ ਵੱਖਰੀ ਤਰ੍ਹਾਂ ਦੇ’ ਵੀ ਰਿਲੀਜ਼ ਕੀਤਾ ਜਾਵੇਗਾ।


Share