ਨਾਮਧਾਰੀ ਪੰਥ ਨੇ ਕਰਵਾਇਆ ਸੰਸਾਰ ਦਾ ਪਹਿਲਾ ‘ਭਾਰਤੀ ਧਰਮ ਏਕਤਾ ਸੰਮੇਲਨ’

112
Share

ਭਾਰਤੀ ਸੰਸਕ੍ਰਿਤੀ ਅਤੇ ਭਾਰਤੀ ਧਰਮਾਂ ਦੀ ਰੱਖਿਆ ਕਰਨਾ ਸਾਡਾ ਪਰਮ ਕਰਤੱਵ : ਠਾਕੁਰ ਦਲੀਪ ਸਿੰਘ
ਕਲਾਨੌਰ, 1 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)- ਨਾਮਧਾਰੀ ਪੰਥ ਦੇ  ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਦੇ ਉੱਦਮ ਸਦਕਾ ਕਲਾਨੌਰ (ਪੰਜਾਬ) ਵਿਖ਼ੇ ਹੋਲੇ ਮਹੱਲੇ ਤੇ ਸੰਸਾਰ ਦਾ ਪਹਿਲਾ ਧਰਮ ਏਕਤਾ ਸੰਮੇਲਨ ਕਰਵਾਇਆ ਗਿਆਨਾਮਧਾਰੀਆਂ ਵਾਸਤੇ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਸਭ ਤੋਂ ਪਹਿਲਾਂ ‘ਭਾਰਤੀ ਧਰਮ ਸੰਮੇਲਨ” ਕਰਵਾ ਕੇ ਭਾਰਤ ਦੇ ਚੌਹਾਂ ਧਰਮਾਂ ਨੂੰ ਇਕੱਠੇ ਕਰਨ ਦੀ ਪਹਿਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਗਤੀਵਿਧੀਆਂ ਦੀ ਪਹਿਲ ਨਾਮਧਾਰੀਆਂ ਨੂੰ ਕਰਨ ਦਾ ਸੁਭਾਗ ਮਿਲਿਆ ਹੋਇਆ ਹੈ। ਜਿਵੇਂ: ਭਾਰਤ ਦੀ ਅਜ਼ਾਦੀ ਲਈ ਅੰਗਰੇਜ਼ੀ ਵਸਤਾਂ ਦਾ ਬਹਿਸ਼ਕਾਰਨਾ ਮਿਲਵਰਤਨ ਅੰਦੋਲਨ ਦੀ ਸ਼ੁਰੂਆਤਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਨਾਨਕ ਨਾਮ ਲੇਵਾ ਕਾਨਫਰੰਸਹਿੰਦੂ ਸਿੱਖ ਏਕਤਾ ਕਾਨਫਰੰਸ ਆਦਿ ਦੀ ਪਹਿਲ ਸਭ ਤੋਂ ਪਹਿਲਾਂ ਨਾਮਧਾਰੀਆਂ ਨੇ ਕੀਤੀ ਸੀ। ਇਸ ਅਸਥਾਨ (ਕਲਾਨੌਰ) ਦੇ ਪਿੱਛੋਕੜ ਬਾਰੇ ਦੱਸਦਿਆਂ ਸੂਬਾ ਅਮਰੀਕ ਸਿੰਘ ਨੇ ਕਿਹਾ ਕਿ ਮੁਗਲ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਇਸੇ ਜਗ੍ਹਾ ਤੋਂ ਹੋਈ ਸੀ ਅਤੇ ਸਿੱਖ ਪੰਥ ਵਿਚ ਪਾਟਕ ਪੈਣ ਕਰਕੇ  ਬੰਦਾ ਬਹਾਦੁਰ ਸਿੰਘ ਨੂੰ ਮੁਗਲਾਂ ਨੇ ਇੱਥੋਂ ਹੀ ਗ੍ਰਿਫਤਾਰ ਕੀਤਾ ਸੀ ਜਿਸ ਥਾਂ ਤੋਂ ਸਾਡੇ ਸਿੱਖ ਪੰਥ ਨੂੰ ਨੁਕਸਾਨ ਹੋਇਆ ਸੀ ਅੱਜ ਓਸੇ ਥਾਂ ਤੋਂ ਨਾਮਧਾਰੀ ਸੰਗਤ ਨੇ ਕੇਵਲ ਸਿੱਖ ਪੰਥ ਦਾ ਨਹੀਂਭਾਰਤ ਦੇ ਸਾਰੇ ਧਰਮਾਂ ਦੀ ਏਕਤਾ ਦਾ ਮੁੱਢ ਬੰਨ੍ਹਿਆ। ਇਸ ਸ਼ੁਭ ਮੌਕੇ ਉੱਤੇ ਭਾਰਤ ਦੇ ਚਾਰੇ ਮੁੱਖ ਧਰਮਾਂ (ਹਿੰਦੂਸਿੱਖਬੁੱਧਜੈਨ) ਦੇ ਆਚਾਰਿਆ ਸ਼ਾਮਲ ਹੋਏ।
ਇਹਨਾਂ ਚਾਰੇ ਧਰਮ ਆਚਾਰਿਆਂ ਨੇ ਠਾਕੁਰ ਦਲੀਪ ਸਿੰਘ ਵਲੋਂ ਕੀਤੇ ਏਕਤਾ ਦੇ ਯਤਨਾਂ ਦੀ ਸਲਾਘਾ ਕੀਤੀ ਅਤੇ ਪੂਰਨ ਰੂਪ ਵਿਚ ਸਮਰਥਨ ਦਿੱਤਾ। ਇਸ ਮੌਕੇ ਤੇ ਬੋਲਦਿਆਂ ਮਹੰਤ ਸ੍ਰੀ ਬੰਸੀ ਦਾਸ ਨੇ ਕਿਹਾ ਕਿ ਸਾਡੇ ਚੌਹਾਂ ਧਰਮਾਂ ਦੀਆਂ ਬਹੁਤ ਸਾਰੀਆਂ ਪ੍ਰੰਪਰਾਵਾਂ ਆਪਸ ਵਿਚ ਮਿਲਦੀਆਂ ਹਨ। ਜਿਵੇਂ : ਚਾਰੇ ਧਰਮਾਂ ਦੀਆਂ ਮਾਲਾਂ ਦੇ 108 ਮਣਕੇ ਹਨ। ਉਹਨਾਂ ਕਿਹਾ ਕਿ ਇਹ ਚਾਰ ਧਰਮ ਭਾਰਤੀ ਸੰਸਕ੍ਰਿਤੀ ਦੇ ਚਾਰ ਥੰਮ ਹਨਜਿਨ੍ਹਾਂ ਦੇ ਸਹਾਰੇ ਭਾਰਤੀ ਸੰਸਕ੍ਰਿਤੀ ਦਾ ਛਤਰ ਲਹਿਰਾ ਰਿਹਾ ਹੈ। ਉਹਨਾਂ ਆਖਿਆ ਕਿ ਸਤਿਗੁਰੂ ਕਦੇ ਸੁਆਰਥੀ ਨਹੀਂ ਹੁੰਦੇਸਦਾ ਹੀ ਲੋਕ ਭਲਾਈ ਦੇ ਲਈ ਸੰਸਾਰ ਵਿਚ ਆਉਂਦੇ ਹਨ। ਇਸ ਲਈ ਠਾਕੁਰ ਦਲੀਪ ਸਿੰਘ ਭਲਾਈ ਦਾ ਕਾਰਜ ਕਰ ਰਹੇ ਹਨ।
ਪਰਮ ਪੂਜਨੀਕ ਦਲਾਈ ਲਾਮਾ ਦੇ ਪ੍ਰਮੁੱਖ ਸ਼ਾਗਿਰਦ ਸ੍ਰੀ ਟੇਨਜਿਨ ਸ਼ਿਵਾਂਗ ਨੇ ਵੀ ਆਪਣੇ ਬਚਨਾਂ ਵਿਚ “ਭਾਰਤੀ ਧਰਮ ਏਕਤਾ ਦਾ ਪੂਰਨ ਸਮਰਥਨ ਕਰਦੇ ਹੋਏ ਬੁੱਧ ਧਰਮ ਵਲੋਂ ਵੀ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ। ਜੈਨ ਮੁਨੀ ਪਿਯੂਸ਼ ਮਹਾਰਾਜ ਦੇ ਸੇਵਕ ਵਿਮਲ ਜੈਨ ਨੇ ਜੈਨ ਮੁਨੀ ਅਤੇ ਜੈਨ ਧਰਮ ਵਲੋਂ ਵੀ ਹਰ ਪ੍ਰਕਾਰ ਦਾ ਸਮਰਥਨ ਕਰਨ ਦਾ ਵਿਸ਼ਵਾਸ ਦਿੱਤਾ ਅਤੇ ਇਹ ਵੀ ਕਿਹਾ ਕੇ ਸਾਡੇ ਚੌਹਾਂ ਧਰਮਾਂ ਦੀਆਂ ਬਹੁਤੀਆਂ ਪ੍ਰੰਪਰਾਵਾਂ ਆਪਸ ਵਿਚ ਮਿਲਦੀਆਂ ਹਨ ਅਤੇ ਸੰਸਾਰ ਵਿਚ ਇਸ ਤਰ੍ਹਾਂ ਦਾ “ਭਾਰਤੀ ਧਰਮ ਏਕਤਾ” ਦਾ ਮਹਾਨ ਉਪਰਾਲਾ ਪਹਿਲੀ ਵਾਰ ਹੋਇਆ ਹੈ। ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਭਾਰਤ ਦੇ ਚਾਰੇ ਧਰਮ ਵੈਦਿਕ ਸੰਸਕ੍ਰਿਤੀ ਤੋਂ ਉਪਜੇ ਹਨ। ਇਸ ਕਰਕੇ ਇਹਨਾਂ ਦੇ ਬਹੁਤੇ ਸਿਧਾਂਤ ਅਤੇ ਪ੍ਰੰਪਰਾਵਾਂ ਆਪਸ ਵਿਚ ਮਿਲਦੀਆਂ ਹਨ। ਉਹਨਾਂ ਕਿਹਾ ਕਿ ਮੈਂ ਵੀ ਇਸ ਸ਼ੁਭ ਕਾਰਜ ਵਾਸਤੇ ਹਰ ਤਰ੍ਹਾਂ ਬਾਬਾ ਦਲੀਪ ਸਿੰਘ ਦੇ ਨਾਲ ਹਾਂ ਅਤੇ ਇਹਨਾਂ ਨੂੰ ਏਕਤਾ ਵਾਸਤੇ ਸਮਰਥਨ ਦੇਣ ਦਾ ਸੰਕਲਪ ਕਰਦਾ ਹਾਂ।
ਇਸ ਮਹਾਨ ਸਮਾਗਮ ਦੀ ਸਮਾਪਤੀ ਕਰਨ ਵਾਸਤੇ; ਠਾਕੁਰ ਦਲੀਪ ਸਿੰਘ ਨੇ ਆਪਣੇ ਪ੍ਰਵਚਨਾਂ ਦੀ ਸ਼ੁਰੂਆਤ ਇਸ ਤਰ੍ਹਾਂ ਕੀਤੀ “ਅਸੀਂ ਨਾਮਧਾਰੀ ਰਾਸ਼ਟਰਵਾਦੀ ਹਾਂ। ਰਾਸ਼ਟਰਵਾਦੀ ਹੋਣ ਦੇ ਨਾਤੇ ਭਾਰਤੀ ਸੰਸਕ੍ਰਿਤੀ ਅਤੇ ਭਾਰਤੀ ਧਰਮਾਂ ਦੀ ਰੱਖਿਆ ਕਰਨਾ ਸਾਡੇ ਗੁਰੂ ਜੀ ਦਾ ਆਦੇਸ਼ ਹੈ ਅਤੇ ਸਾਡਾ ਪਰਮ ਕਰਤੱਵ ਹੈ। ਉਹਨਾਂ ਕਿਹਾ ਕਿ ਕਿਸੇ ਵੀ ਦੇਸ਼ਧਰਮਸੰਸਕ੍ਰਿਤੀਭਾਸ਼ਾ ਅਤੇ ਰਾਜ ਨੂੰ ਵੱਖੋ-ਵੱਖ ਨਹੀਂ ਕੀਤਾ ਜਾ ਸਕਦਾ। ਕਿਉਂਕਿ ਉਹ ਪੰਜੇ ਵਸਤੂਆਂ ਆਤਮ-ਨਿਰਭਰ ਨਹੀਂ ਹਨ ਅਤੇ ਇੱਕ-ਦੂਜੇ ਨਾਲ ਓਤ-ਪੋਤ ਹਨ। ਜਿਵੇਂ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂਸਾਰੇ ਧਰਮ ਵੀ ਬਰਾਬਰ ਨਹੀਂ ਹੁੰਦੇ। ਪ੍ਰਮਾਣ ਸਰੂਪ: ਭਾਰਤ ਦੇ ਚਹੁੰਆਂ ਧਰਮਾਂ ਨੇ ਕਦੀ ਵੀ ਆਪਣਾ ਧਰਮ ਵਧਾਉਣ ਵਾਸਤੇ ਵਿਦੇਸ਼ ਵਿੱਚ ਜਾ ਕੇਉਹਨਾਂ ਲੋਕਾਂ ਦੇ ਸਿਰਾਂ ਦੇ ਮੁੱਲ ਨਹੀਂ ਪਾਏ ਅਤੇ ਉੱਥੋਂ ਦੇ ਮਾਸੂਮ ਬੱਚਿਆਂ ਦੇ ਟੋਟੇ ਕਰਕੇਮਾਵਾਂ ਦੇ ਗਲ਼ ਵਿੱਚ ਨਹੀਂ ਪਾਏ। ਜਦਕਿ ਮੁਗ਼ਲ ਰਾਜਿਆਂ ਨੇ ਅਸਾਡੇ ਸਿੱਖਾਂ ਦੇ ਸਿਰਾਂ ਮੁੱਲ ਪਾਏ ਅਤੇ ਮਾਸੂਮ ਬੱਚਿਆਂ ਦੇ ਟੁਕੜੇ ਕਰਕੇ ਅਤੇ ਉਹਨਾਂ ਦੇ ਹਾਰ ਬਣਾ ਕੇ ਮਾਵਾਂ ਦੇ ਗਲ਼ ਵਿੱਚ ਪਾ ਦਿੱਤੇ। ਉਹਨਾਂ ਕਿਹਾ ਕਿ ਸਾਰੇ ਸਧਾਰਨ ਮੁਸਲਮਾਨ ਨਿਰਦਈ ਨਹੀਂ ਹਨ। ਪਰੰਤੂਮੁਗ਼ਲ ਰਾਜਿਆਂ ਨੇ ਤਾਂ ਐਸੇ ਪ੍ਰਤੱਖ ਅੱਤਿਆਚਾਰ ਭਾਰਤੀਆਂ ਉੱਤੇ ਕੀਤੇ ਹਨ। ਈਸਾਈ ਅੰਗਰੇਜ਼ਾਂ ਨੇ ਮੁਗਲ ਰਾਜਿਆਂ ਵਾਂਗੂੰ ਭਾਵੇਂ ਸਿੱਧੇ ਰੂਪ ਵਿੱਚ ਸਾਡੇ ਭਾਰਤ ਵਾਸੀਆਂ ਦੇ ਸਿਰਾਂ ਦੇ ਮੁੱਲ ਨਹੀਂ ਪਾਏ ਅਤੇ ਬਹੁਤਾ ਕਤਲੇਆਮ ਨਹੀਂ ਕੀਤਾਪਰੰਤੂਇਹਨਾਂ ਨੇ ਆਪਣਾ ਰਾਜ ਸਥਾਪਿਤ ਕਰਨ ਲਈਭਾਰਤ ਵਾਸੀਆਂ ਨੂੰ ਆਪਸ ਵਿੱਚ ਹੀ ਲੜਾ-ਲੜਾ ਕੇਥਾਂ ਥਾਂ ਉੱਤੇ ਸਾਨੂੰ ਮਰਵਾਇਆ। ਜਿਵੇਂ: ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿੱਚ ਦੋ ਲੱਖ ਕੇਸਾਧਾਰੀ ਸਿੱਖਾਂ ਦੀ ਮੌਤ ਹੋਈ। ਉਹਨਾਂ ਇਹ ਵੀ ਕਿਹਾ ਕਿ ਈਸਾਈ ਅਤੇ ਮੁਗ਼ਲਾਂ ਦੇ ਕਾਗ਼ਜ਼ਾਂ ਵਿੱਚ ਅਸੀਂ ਸਾਰੇ ਧਰਮ ਇੱਕ ਤਰ੍ਹਾਂ ਦੇ ਹੀ ਹਿੰਦੂ ਅਤੇ ਕਾਫ਼ਰ ਹਾਂ।
ਇਸੇ ਕਰਕੇ ਉਹ ਸਾਡੇ ਨਾਲ ਬੁਰਾ ਵਤੀਰਾ ਕਰਨ ਲੱਗਿਆਂ ਕੋਈ ਭੇਦ-ਭਾਵ ਨਹੀਂ ਕਰਦੇ। ਅੱਗੇ ਜਾ ਕੇ ਉਹਨਾਂ ਨੇ ਕਿਹਾ “ਅੱਜ ਤੋਂ ਸੱਤ ਸਾਲ ਪਹਿਲਾਂ ਮੈਂ ਭਾਰਤ ਦੇ ਚਹੁੰਆਂ ਧਰਮਾਂ ਨੂੰ ਇੱਕ ਹੋਣ ਦੀ ਬੇਨਤੀ ਕੀਤੀ ਸੀਜੋ ਪ੍ਰਵਾਨ ਨਹੀਂ ਹੋਈ। ਪਰ ਮੇਰੀ ਉਸ ਵੀਡੀਓ ਨੂੰ ਸੁਣ ਕੇ ਅਰਬ ਦੇਸ਼ ਦੇ ਤਿੰਨ ਪ੍ਰਮੁੱਖ ਧਰਮ (ਈਸਾਈਮੁਸਲਿਮ ਅਤੇ ਯਹੂਦੀ) ਇਕੱਠੇ ਹੋਣਾ ਸ਼ੁਰੂ ਹੋ ਗਏ ਹਨ ਜਿਸਦਾ ਪ੍ਰਤੱਖ ਪ੍ਰਮਾਣ ਮੂਹੋਂ ਬੋਲਦੀਆਂ ਇਹ ਤਿੰਨ ਤਸਵੀਰਾਂ ਹਨ। ਬਰਲਿਨ ਅਤੇ ਆਬੂਧਾਬੀ ਵਿੱਚ ਇਹਨਾਂ ਤਿੰਨਾਂ ਧਰਮਾਂ ਦੇ ਸਾਂਝੇ ਧਰਮ ਅਸਥਾਨ ਬਣਨੇ ਆਰੰਭ ਹੋ ਚੁੱਕੇ ਹਨ। ਮੇਰੇ ਕਈ ਵਾਰ ਬੇਨਤੀ ਕਰਨ ਉੱਤੇ ਵੀ ਭਾਰਤੀ ਧਰਮਾਂ ਨੂੰ ਇਕੱਠੇ ਕਰਨ ਦਾ ਯਤਨ ਕਿਸੇ ਨੇ ਵੀ ਨਹੀਂ ਕੀਤਾ। ਇਸ ਲਈ ਏਕਤਾ ਸੰਮੇਲਨ ਵਾਲਾ ਇਹ ਕੰਮ ਮੈਨੂੰ ਆਪ ਹੀ ਕਰਨਾ ਪਿਆ ਹੈ।
ਠਾਕੁਰ ਦਲੀਪ ਸਿੰਘ ਨੇ ਇਸ ਗੱਲ ਉੱਤੇ ਬਹੁਤ ਬਲ ਦਿੱਤਾ ਕਿ ਸਾਡੇ ਭਾਰਤੀ ਚੌਹਾਂ ਧਰਮਾਂ ਦਾ ਮੂਲ ਸਿਧਾਂਤ ਇੱਕ ਹੈ ਕਿ “ਚੌਰਾਸੀ ਲੱਖ ਜੂਨੀ ਵਿੱਚੋਂ ਬੜੀ ਕਠਿਨਾਈ ਨਾਲ ਮਨੁੱਖਾ ਜਨਮ ਮਿਲਿਆ ਹੈ। ਇਸ ਜਨਮ ਵਿੱਚ ਗੁਰੂ ਧਾਰਨ ਕਰਕੇਨਾਮ ਜਪ ਕੇਸ਼ੁਭ ਕਰਮ ਕਰਦੇ ਹੋਏ ਜੀਵਨ ਮੁਕਤ ਹੋਣਾ ਹੈ ਅਤੇ ਜਨਮ ਮਰਨ ਦੇ ਚੱਕਰ ਤੋਂ ਛੁਟਕਾਰਾ ਪਾਉਣਾ ਹੈ। ਇਸ ਦੇ ਨਾਲ ਨਾਲ ਦਇਆਧਰਮਪੁਨਰ-ਜਨਮਮੁਕਤੀਗੁਰੂ-ਸ਼ਿਸ਼ ਪਰੰਪਰਾ ਆਦਿ ਬਹੁਤ ਸਾਰੀਆਂ ਗੱਲਾਂ ਸਾਰੇ ਧਰਮਾਂ ਦੀਆਂ ਸਾਂਝੀਆਂ ਹਨ।” ਭਗਵਾਨ ਵਿਸ਼ਣੂਭਗਵਾਨ ਮਹਾਂਵੀਰਭਗਵਾਨ ਬੁੱਧ ਅਤੇ ਭਗਾਵਨ ਸਤਿਗੁਰੂ ਨਾਨਕ ਨੇ ਸ਼ੁਭ ਉਪਦੇਸ਼ ਦੇ ਕੇ ਲੋਕਾਂ ਦਾ ਜੀਵਨ ਸੁਖੀ ਕੀਤਾ ਹੈ। ਅੰਤ ਵਿੱਚ ਉਹਨਾਂ ਗੁਰਬਾਣੀ ਦੀ ਤੁਕ ‘ਹੋਇ ਇਕਤਰ ਮਿਲਹੁ ਮੇਰੇ ਭਾਈ’ ਰਾਹੀਂ ਸਾਰਿਆਂ ਨੂੰ ਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਮੰਨਦੇ ਹੋਏ ਇੱਕ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ। ਗੁਰੂ ਦਾ ਅਟੁੱਟ ਲੰਗਰ ਵਰਤਿਆ।
ਫੋਟੋ-   ਮੰਚ ਤੇ ਬਿਰਾਜਮਾਨ ਭਾਰਤ ਦੇ ਚਾਰੇ ਧਰਮਾਂ ਦੇ ਪ੍ਰਤਿਨਿਧੀ


Share