ਨਾਬਾਰਡ ਵਲੋਂ ਪੰਜਾਬ ਲਈ 1,500 ਕਰੋੜ ਰੁਪਏ ਪ੍ਰਵਾਨ

684
Share

ਚੰਡੀਗੜ੍ਹ, 16 ਮਈ (ਪੰਜਾਬ ਮੇਲ)- ਕੋਵਿਡ-19 ਮਹਾਮਾਰੀ ਦੌਰਾਨ ਕਿਸਾਨਾਂ ਨੂੰ ਸੂਬੇ ਦੀਆਂ ਸਹਿਕਾਰੀ ਬੈਂਕਾਂ ਰਾਹੀਂ ਲਗਾਤਾਰ ਪੈਸਾ ਮਿਲਣਾ ਯਕੀਨੀ ਬਣਾਉਣ ਲਈ ਨਾਬਾਰਡ ਵਲੋਂ ਪੰਜਾਬ ਲਈ 1,500 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ। ਨਾਬਾਰਡ ਦੇ ਚੀਫ ਜਨਰਲ ਮੈਨੇਜਰ (ਪੰਜਾਬ ਖੇਤਰੀ ਦਫ਼ਤਰ) ਜੇ.ਪੀ.ਐੱਸ. ਬਿੰਦਰਾ ਨੇ ਦੱਸਿਆ ਕਿ ਨਾਬਾਰਡ ਵਲੋਂ 1,500 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ, ਜਿਸ ਵਿਚੋਂ ਇੱਕ ਹਜ਼ਾਰ ਕਰੋੜ ਪੰਜਾਬ ਰਾਜ ਸਹਿਕਾਰੀ ਬੈਂਕ ਲਈ ਅਤੇ 500 ਕਰੋੜ ਰੁਪਏ ਪੰਜਾਬ ਗ੍ਰਾਮੀਣ ਬੈਂਕ ਲਈ ਪ੍ਰਵਾਨ ਕੀਤੇ ਗਏ ਹਨ।


Share