ਨਾਟੋ ਮੁਲਕਾਂ ਵੱਲੋਂ ਜੰਗ ਦਾ ਹਿੱਸਾ ਬਣਨ ਤੋਂ ਇਨਕਾਰ

132
Share

ਬ੍ਰਸੱਲਜ਼, 4 ਮਾਰਚ (ਪੰਜਾਬ ਮੇਲ)- ਨਾਟੋ ਮੁਲਕਾਂ ਨੇ ਯੂਕਰੇਨ ਵੱਲੋਂ ਨੋ ਫਲਾਈ ਜ਼ੋਨ ਦੀ ਕੀਤੀ ਗਈ ਮੰਗ ਨੂੰ ਨਕਾਰਦਿਆਂ ਕਿਹਾ ਕਿ ਉਹ ਯੂਕਰੇਨ ਨੂੰ ਸਹਾਇਤਾ ਲਗਾਤਾਰ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨੋ ਫਲਾਈ ਜ਼ੋਨ ਜਿਹੇ ਫ਼ੈਸਲੇ ਲਾਗੂ ਹੋਏ ਤਾਂ ਇਸ ਨਾਲ ਯੂਰਪ ਦੀ ਵੀ ਰੂਸ ਨਾਲ ਸਿੱਧੀ ਜੰਗ ਸ਼ੁਰੂ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਨਾਟੋ ਮੈਂਬਰਾਂ ਵੱਲੋਂ ਯੂਕਰੇਨ ਨੂੰ ਹਥਿਆਰ ਭੇਜੇ ਜਾ ਰਹੇ ਹਨ ਪਰ ਉਹ ਕਿਸੇ ਫ਼ੌਜੀ ਕਾਰਵਾਈ ਤੋਂ ਲਗਾਤਾਰ ਇਨਕਾਰ ਕਰਦੇ ਆ ਰਹੇ ਹਨ।

Share