ਨਾਜਾਇਜ਼ ਢੰਗ ਨਾਲ ਗਲ਼ਾ ਦਬਾਉਣ ਦੇ ਦੋਸ਼ ਵਿਚ ਨਿਊਯਾਰਕ ਵਿਚ ਪੁਲਿਸ ਅਧਿਕਾਰੀ ਗ੍ਰਿਫਤਾਰ

682
Share

ਨਿਊਯਾਰਕ, 27 ਜੂਨ (ਪੰਜਾਬ ਮੇਲ)- ਕਵੀਂਸ ਸਮੁੰਦਰ ਤਟ ‘ਤੇ ਇੱਕ  ਵਿਅਕਤੀ ਨੂੰ ਅਪਣੇ ਅਧੀਨ ਕਰਨ ਦੇ ਲਈ ਨਾਜਾਇਜ਼ ਢੰਗ ਨਾਲ ਗਲ਼ਾ ਦਬਾਉਣ ਦੇ ਦੋਸ਼ ਵਿਚ ਨਿਊਯਾਰਕ ਸ਼ਹਿਰ ਦੇ ਇੱਕ ਪੁਲਿਸ ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਨਵੇਂ ਕਾਨੂੰਨ ਤਹਿਤ ਅੜਿੱਕੇ ਆਉਣ ਵਾਲਾ ਉਹ ਸ਼ਹਿਰ ਦਾ ਪਹਿਲਾ ਅਧਿਕਾਰੀ ਬਣ ਗਿਆ। ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕੀਤੇ ਜਾਣ ਦੇ ਕੁਝ ਘੰਟੇ ਬਾਅਦ ਅਧਿਕਾਰੀ ਡੇਵਿਡ ਅਫਾਨਡੋਰ ਨੂੰ ਮੁਅੱਤਲ ਕਰ ਦਿੱਤਾ ਗਿਆ।

ਵੀਡੀਓ ਵਿਚ ਉਸ ਨੂੰ ਬੋਰਡਵਾਕ ‘ਤੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਦੌਰਾਨ ਉਸ ਦੀ ਗਰਦਨ ਦੇ ਚਾਰੇ ਪਾਸੇ ਅਪਣਾ ਹੱਥ ਫੜਿਆ ਦਿਖਾਇਆ ਗਿਆ। ਗਰਦਨ ਦਬਾਏ ਜਾਣ ਦੇ ਚਲਦਿਆਂ ਰਿਕੀ ਨਾਂ ਦਾ ਉਹ ਵਿਅਕਤੀ ਹੋਸ਼ ਖੋਹਣ ਲੱਗਾ ਸੀ। ਅਫਾਨਡੋਰ ‘ਤੇ ਨਵੇਂ ਕਾਨੂੰਨ ਤਹਿਤ ਦੋਸ਼ ਲਾਇਆ ਗਿਆ ਸੀ ਕਿ ਉਹ ਅਜੀਬ ਤਰੀਕੇ ਨਾਲ ਗਲ਼ਾ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਸਵੇਰੇ ਕਵੀਂਸ ਡਿਸਟ੍ਰਿਕਟ ਅਟਾਰਨੀ ਦਫ਼ਤਰ ਵਿਚ ਆਤਮ ਸਮਰਪਣ ਕਰ ਦਿੱਤਾ। ਬਾਅਦ ਵਿਚ ਕੋਰਟ ਵਿਚ ਇੱਕ ਵੀਡੀਓ ਦਿਖਾਏ ਜਾਣ ਤੋਂ ਬਾਅਦ ਉਸ ਨੂੰ ਜ਼ਮਾਨਤ ਤੋਂ ਬਗੈਰ ਰਿਹਾਅ ਕਰ ਦਿੱਤਾ। ਕਵੀਂਸ ਡਿਸਟ੍ਰਿਕਟ ਦੀ ਅਟਾਰਨੀ ਨੇ ਇੱਕ ਬਿਆਨ ਵਿਚ ਕਿਹਾ ਕਿ ਗਵਰਨਰ ਐਂਡਰਿਊ ਨੇ ਜਿਸ ਸਿਆਹੀ ਨਾਲ ਨਵੇਂ ਕਾਨੂੰਨ ‘ਤੇ ਦਸਤਖਤ ਕੀਤੇ ਹੋਣਗੇ ਉਹ ਅਜੇ ਪੂਰੀ ਤਰ੍ਹਾਂ ਸੁੱਕੀ ਵੀ ਨਹੀਂ ਹੋਵੇਗਾ ਕਿ ਇਹ ਮਾਮਲਾ ਸਾਹਮਣੇ ਆ ਗਿਆ। ਨਵੇਂ ਕਾਨੂੰਨ ਵਿਚ ਜਿਸ ਕੰਮ ਨੂੰ ਕਰਨ ਤੋਂ ਰੋਕਿਆ ਗਿਆ ਇਸ ਅਧਿਕਾਰੀ ਨੇ ਉਹੀ ਕੰਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਸੇਵਾ ਦੇਣ ਅਤੇ ਸੁਰੱਖਿਆ ਕਰਨ ਦਾ ਜ਼ਿੰਮਾ ਸੌਂਪਿਆ ਜਾਂਦਾ ਹੈ। ਜਿਸ ਤਰ੍ਹਾਂ ਦਾ ਵਿਵਹਾਰ ਅਧਿਕਾਰੀ ਨੇ ਦਿਖਾÎਇਆ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ ਫਲਾਇਡ ਦੀ ਮੌਤ ਅਤੇ ਪੁਲਿਸ ਦੀ ਕਰੂਰਤਾ ਖ਼ਿਲਾਫ਼ ਦੇਸ਼ ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ।


Share