ਨਾਇਜੀਰੀਆ ਦੀ ਜੇਲ੍ਹ ’ਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਹਮਲਾ; 575 ਕੈਦੀ ਫ਼ਰਾਰ

770
Share

ਲਾਗੋਸ, 23 ਅਕਤੂਬਰ (ਪੰਜਾਬ ਮੇਲ)- ਦੱਖਣ-ਪੱਛਮੀ ਨਾਇਜੀਰੀਆ ਦੇ ਜੇਲ੍ਹ ’ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਜਿਸ ਕਾਰਨ 575 ਕੈਦੀ ਜੇਲ੍ਹ ਵਿਚੋਂ ਫ਼ਰਾਰ ਹੋ ਗਏ ਹਨ। ਅਫਰੀਕਾ ਦੇ ਇਸ ਸਭ ਤੋਂ ਸੰਘਣੀ ਆਬਾਦੀ ਵਾਲੇ ਦੇਸ਼ ਵਿਚ ਜੇਲ੍ਹ ’ਤੇ ਹਮਲੇ ਦੀ ਇਸ ਵਰ੍ਹੇ ਵਾਪਰੀ ਇਹ ਤੀਸਰੀ ਘਟਨਾ ਹੈ। ਓਏਓ ਕਰੈਕਸ਼ਨਲ ਸੈਂਟਰ (ਜੇਲ੍ਹ) ਦੇ ਬੁਲਾਰੇ ਨੇ ਏ.ਪੀ. ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਹ ਹਮਲਾ ਸ਼ੁੱਕਰਵਾਰ ਦੇਰ ਰਾਤ ਕੀਤਾ ਗਿਆ ਤੇ ਜੇਲ੍ਹ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਨਾਇਜੀਰੀਅਨ ਪਰਿਜ਼ਨਜ਼ ਸਰਵਿਸ ਨੇ ਜੇਲ੍ਹ ’ਤੇ ਹਮਲੇ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਵਿਚ ਨਾਇਜੀਰੀਆ ਦੇ ਜੇਲ੍ਹਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।

Share