ਨਾਂਦੇੜ ਲਈ ਹਵਾਈ ਸੇਵਾ ਮੁੜ ਸ਼ੁਰੂ ਕਰਨ ਦੀ ਉੱਠੀ ਮੰਗ

112
Share

ਜੀਕੇ ਨੇ ਪੁਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 22 ਅਕਤੂਬਰ (ਪੰਜਾਬ ਮੇਲ)- ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕੇਂਦਰੀ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕਰਕੇ ਪਿਛਲੇ ਕਈ ਦਿਨਾਂ ਤੋਂ ਬੰਦ ਪਈ ਨਾਂਦੇੜ ਸਾਹਿਬ ਦੀ ਹਵਾਈ ਸੇਵਾ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਜਿਸ ਉੱਤੇ ਪੁਰੀ ਨੇ ਛੇਤੀ ਇਹਨੂੰ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ। ਇਸ ਸਬੰਧੀ ਇੱਕ ਮੰਗ ਪੱਤਰ ਵੀ ਪੁਰੀ ਨੂੰ ਦਿੱਤਾ ਗਿਆ, ਜੋ ਕਿ ਹਜ਼ੂਰ ਸਾਹਿਬ ਤਖ਼ਤ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਅਤੇ ਕਾਰਸੇਵਾ ਵਾਲੇ ਬਾਬਾ ਬਲਵਿੰਦਰ ਸਿੰਘ ਨੇ ਆਪਣੇ ਵਿਸ਼ੇਸ਼ ਦੂਤ ਰਾਹੀ ਜੀਕੇ ਨੂੰ ਭੇਜਿਆ ਸੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਕੇ ਨੇ ਦੱਸਿਆ ਕਿ ਲਾਕਡਾਉਨ ਦੇ ਸਮੇਂ ਤੋਂ ਦਿੱਲੀ, ਚੰਡੀਗੜ੍ਹ ਅਤੇ ਅਮ੍ਰਿੰਤਸਰ ਤੋਂ ਨਾਂਦੇੜ ਜਾਣ ਵਾਲੀ ਸਾਰਿਆਂ ਉਡਾਣਾਂ ਬੰਦ ਹਨ। ਜਿਸ ਵਜਾ ਨਾਲ ਸੰਗਤਾਂ ਨੂੰ ਭਾਰੀ ਔਖਿਆਈ ਹੋ ਰਹੀ ਹੈਂ। ਕਿਉਂਕਿ ਕੋਵਿਡ  ਦੇ ਸਮੇਂ ਕਿਤੇ ਨਾ ਕਿਤੇ ਹਵਾਈ ਯਾਤਰਾ ਸੁਰੱਖਿਅਤ ਸਮਝੀ ਜਾਂਦੀ ਹੈ। ਇਸ ਲਈ ਉੱਤਰ ਭਾਰਤ ਤੋਂ ਤਖ਼ਤ ਹਜ਼ੂਰ ਸਾਹਿਬ ਜਾਣ ਦੀ ਇੱਛੁਕ ਸੰਗਤਾਂ ਤੰਗ ਹੋ ਰਹੀਆਂ ਹਨ। ਜੀਕੇ ਨੇ ਦੱਸਿਆ ਕਿ ਸਾਰੀਆਂ ਹਾਲਤਾਂ ਨੂੰ ਸਮਝਣ ਦੇ ਬਾਅਦ ਪੁਰੀ ਨੇ ਤੁਰੰਤ ਏਅਰ ਇੰਡੀਆ ਦੇ ਉੱਚ ਅਧਿਕਾਰੀਆਂ ਨੂੰ ਸਾਰੀ ਉਡਾਣਾਂ ਬਹਾਲ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਲਈ ਉਮੀਦ ਹੈ ਕਿ ਸੰਗਤਾਂ ਨੂੰ ਹੋ ਰਹੇ ਔਖਿਆਈ ਛੇਤੀ ਖ਼ਤਮ ਹੋਵੇਗੀ।

Share