ਨਹੀਂ…ਮੈਂ ਨਹੀਂ ਕੀਤਾ ਕਤਲ : ਨਿਊਜ਼ੀਲੈਂਡ ‘ਚ 21 ਸਤੰਬਰ ਨੂੰ ਮ੍ਰਿਤਕ ਮਿਲੀ ਬਿੰਦਰ ਕੌਰ ਦੇ ਪਤੀ ਬੇਅੰਤ ਸਿੰਘ ਨੇ ਕਿਹਾ ”ਉਹ ਕਾਤਿਲ ਨਹੀਂ”

540
Share

ਆਕਲੈਂਡ, 8 ਅਕਤੂਬਰ, (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ) – ਬੀਤੀ 21 ਸਤੰਬਰ ਨੂੰ ਪਾਪਾਟੋਏਟੋਏ ਵਿਖੇ ਇਕ ਔਰਤ ਨੂੰ ਮ੍ਰਿਤਕ ਪਾਇਆ ਗਿਆ ਸੀ ਜਿਸ ਦੇ ਸਬੰਧ ਵਿਚ ਇਕ 47 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੈਨੁਕਾਓ ਜਿਲ੍ਹਾ ਅਦਾਲਤ ਦੇ ਵਿਚ 25 ਸਤੰਬਰ ਨੂੰ ਪੇਸ਼ ਕੀਤਾ ਗਿਆ ਸੀ। ਇਸ ਵਿਅਕਤੀ ਨੇ ਆਪਣੇ ਉਤੇ ਕਤਲ ਦਾ ਦੋਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਔਕਲੈਂਡ ਹਾਈਕੋਰਟ ਵੱਲੋਂ ਹੁਣ ਇਸ ਵਿਅਕਤੀ ਦਾ ਨਾਂਅ ਜ਼ਾਹਿਰ ਕਰ ਦਿੱਤਾ ਗਿਆ। ਅਦਾਲਤ ਨੇ ਨਾਂਅ ਗੁਪਤ ਰੱਖਣ ਦੀ ਬੇਨਤੀ ਅਸਵੀਕਾਰ ਕਰ ਦਿੱਤੀ ਹੈ। ਸਥਾਨਿਕ ਖਬਰਾਂ ਮੁਤਾਬਿਕ ਇਸ ਦਾ ਨਾਂਅ ਬੇਅੰਤ ਸਿੰਘ ਹੈ ਜਦ ਕਿ ਮ੍ਰਿਤਕ ਔਰਤ ਦਾ ਨਾਂਅ ਬਿੰਦਰ ਕੌਰ (42) ਹੈ। ਬੇਅੰਤ ਸਿੰਘ ਦੇ ਇਸ ਕਤਲ ਕੇਸ ਉਤੇ ਅਗਲੇ ਸਾਲ 20 ਸਤੰਬਰ ਤੋਂ ਮੁਕਦਮਾ ਸ਼ੁਰੂ ਹੋਵੇਗਾ। ਬੇਅਤ ਸਿੰਘ ਇਸ ਵੇਲੇ ਜ਼ਮਾਨਤ ਉਤੇ ਸੀ ਅਤੇ ਅਗਲੀ ਤਰੀਕ ਤੱਕ ਜ਼ਮਾਨਤ ਉਤੇ ਹੀ ਰਹੇਗਾ।


Share