ਨਹੀਂ ਬਖਸ਼ੇ ਜਾਣਗੇ ਦੰਗਾਈ : ਬਾਈਡਨ

199
Share

ਵਾਸ਼ਿੰਗਟਨ, 14 ਜਨਵਰੀ (ਪੰਜਾਬ ਮੇਲ)- 6 ਦਸੰਬਰ ਨੂੰ ਅਮਰੀਕੀ ਸੰਸਦ ’ਤੇ ਹਮਲਾ ਪੂਰੀ ਤਰ੍ਹਾਂ ਪਹਿਲੀ ਮਿੱਥੀ  ਯੋਜਨਾ ਅਤੇ ਨਵੀਂ ਚੁਣੀ ਹੋਈ ਸਰਕਾਰ ਨੂੰ ਬੇਦਖ਼ਲ ਕਰਨ ਦੇ ਲਈ ਸੀ। ਇਹ ਬਿਆਨ ਦਿੱਤਾ ਹੈ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ  ਜੋਅ ਬਾਈਡਨ ਨੇ।
ਬਾਈਡਨ ਨੇ ਇੰਨਾ ਹੀ ਨਹੀਂ ਕਿਹਾ, ਡੋਨਾਲਡ ਟਰੰਪ ਨੂੰ ਅੜੇ ਹੱਥੀਂ ਲੈਂਦਿਆਂ ਬਾਈਡਨ ਨੇ ਸਾਫ ਕਿਹਾ ਕਿ ਅਮਰੀਕੀ ਲੋਕਤੰਤਰ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਸੂਰਤ ਵਿਚ ਬਖਸ਼ੇ ਨਹੀਂ ਜਾਣਗੇ।
20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੇ ਲਈ ਸਹੁੰ ਚੁੱਕਣ ਜਾ ਰਹੇ ਜੋਅ ਬਾਈਡਨ ਨੇ ਅਪਣੇ ਟਵੀਟ ਵਿਚ ਵਰਤਮਾਨ ਰਾਸ਼ਟਰਪਤੀ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਜ਼ੋਰਦਾਰ ਹਮਲਾ ਬੋਲਿਆ ਹੈ।
ਜੋਅ ਬਾਈਡਨ ਨੇ ਅਪਣੇ ਟਵੀਟ ਵਿਚ ਲਿਖਿਆ ਕਿ ਅਮਰੀਕੀ ਸੰਸਦ ’ਤੇ ਹਮਲਾ ਘਰੇਲੂ ਅੱਤਵਾਦੀਆਂ ਨੇ ਕੀਤਾ ਹੈ। ਜਿਸ ਤੋਂ ਬਾਅਦ ਸਵਾਲ ਉਠ ਰਹੇ ਹਨ ਕਿ ਆਖਰ ਜੋਅ ਬਾਈਡਨ ਨੇ ਕਿਸੇ ਨੂੰ ਅੱਤਵਾਦੀ ਕਿਹਾ ਹੈ?
6 ਜਨਵਰੀ ਨੂੰ ਟਰੰਪ ਸਮਰਥਕਾਂ ਦੀ ਹਿੰਸਾ ਤੋਂ ਬਾਅਦ ਟਰੰਪ ਪੂਰੀ ਦੁਨੀਆ ਦੇ ਨੇਤਾਵਾਂ ਦੇ ਨਿਸ਼ਾਨੇ ’ਤੇ ਹਨ, ਉਨ੍ਹਾਂ ਦੇ ਖ਼ਿਲਾਫ਼ ਮਹਾਦੋਸ਼ ਮਤਾ ਪਾਸ ਹੋ ਚੁੱਕਾ ਹੈ ਅਤੇ ਜੇਕਰ ਸੈਨੇਟ ਵਿਚ ਉਨ੍ਹਾਂ ਦੇ ਖ਼ਿਲਾਫ਼ ਜਾਂਚ ਦਾ ਆਦੇਸ਼ ਪਾਸ ਹੋ ਜਾਂਦਾ ਹੈ ਤਾ ਫੇਰ ਉਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਵੀ ਚਲ ਸਕਦਾ ਹੈ ਅਤੇ ਹੋਣ ਵਾਲੇ ਰਾਸ਼ਟਰਪਤੀ ਨੇ ਟਵੀਟ ਵਿਚ ਸਾਫ ਕਰ ਦਿੱਤਾ ਹੈ ਕਿ ਉਹ ਟਰੰਪ ਨੂੰ ਬਖਸ਼ਣ ਵਾਲੇ ਨਹੀਂ ਹਨ।
ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿਚ ਡੈਮੋਕਰੇਟਸ ਅਤੇ ਟਰੰਪ ਦੀ ਹੀ ਪਾਰਟੀ ਦੇ ਦਸ ਸਾਂਸਦਾਂ ਨੇ ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਸਮਰਥਨ ਕੀਤਾ। ਲੇਕਿਨ ਟਰੰਪ ਨੂੰ 20 ਜਨਵਰੀ ਤੋਂ ਪਹਿਲਾਂ ਰਾਸ਼ਟਰਪਤੀ ਅਹੁਦੇ ਤੋਂ ਤਾਂ ਹੀ ਬੇਦਖ਼ਲ ਕੀਤਾ ਜਾ ਸਕਦਾ ਹੈ ਜਦ ਸੈਨੇਟ ਵਿਚ ਵੀ ਟਰੰਪ  ਨੂੰ ਮਹਾਦੋਸ਼ ਦਾ ਦੋਸ਼ੀ ਪਾਇਆ ਜਾਵੇ ਲੇਕਿਨ ਸੈਨੇਟ ਵਿਚ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਬਹੁਮਤ ਹਾਸਲ ਹੈ।


Share