ਨਸਲੀ ਨਫਰਤ ਤਹਿਤ ਦੋ ਬੱਚਿਆਂ ਨੂੰ ਕਾਰ ਹੇਠਾਂ ਦੇ ਕੇ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਔਰਤ ਨੂੰ 25 ਸਾਲ ਦੀ ਕੈਦ

504
ਨਿਕੋਲ ਪੂਲ ਫਰੈਂਕਲਿਨ 
Share

* ਜੱਜ ਨੇ ਕਿਹਾ ਨਸਲੀ ਨਫਰਤ ਨੂੰ ਸਮਾਜ ਵਿਚ ਕੋਈ ਥਾਂ ਨਹੀਂ

ਸੈਕਰਾਮੈਂਟੋ 21 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਲੋਵਾ ਰਾਜ ਵਿਚ ਨਸਲੀ ਨਫਰਤ ਕਾਰਨ ਦੋ ਬੱਚਿਆਂ ਨੂੰ ਆਪਣੀ ਕਾਰ ਹੇਠਾਂ ਦੇ ਕੇ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਲੋਵਾ ਰਾਜ ਦੀ  ਔਰਤ ਨੂੰ ਇਕ ਸੰਘੀ ਅਦਾਲਤ ਨੇ 25 ਸਾਲ ਕੈਦ ਦੀ ਸਜ਼ਾ ਸੁਣਾਈ ਹੈ। 43 ਸਾਲਾ ਨਿਕੋਲ ਪੂਲ ਫਰੈਂਕਲਿਨ ਨੇ ਮੰਨਿਆ ਕਿ ਉਸ ਦਾ ਵਿਸ਼ਵਾਸ਼ ਸੀ ਕਿ ਬੱਚੇ ਮੈਕਸੀਕਨ , ਮੱਧ ਪੂਰਬ ਜਾਂ ਅਫਰੀਕੀ ਮੂਲ ਦੇ ਹਨ। ਇਸ ਲਈ ਉਸ ਨੇ ਉਨਾਂ ਨੂੰ ਮਾਰਨ ਦਾ ਯਤਨ ਕੀਤਾ। ਇਸ ਸਾਲ ਅਪਰੈਲ ਵਿਚ ਉਸ ਨੇ ਆਪਣਾ ਦੋਸ਼ ਕਬੂਲ ਕਰ ਲਿਆ ਸੀ। ਇਸਤਗਾਸਾ ਧਿਰ ਅਨੁਸਾਰ ਪੂਲ ਫਰੈਂਕਲਿਨ ਨੇ ਜਾਣ ਬੁਝ ਕੇ ਇਕ 12 ਸਾਲਾ ਸ਼ਾਹਫਿਆਮ ਲੜਕੇ ਉਪਰ ਆਪਣੀ ਕਾਰ ਚੜਾ ਦਿੱਤੀ ਹਾਲਾਂ ਕਿ ਲੜਕੇ ਦੇ ਮਾਮੂਲੀ ਜਖਮ ਆਏ ਸਨ। ਇਸ ਤੋਂ ਇਕ ਘੰਟੇ ਬਾਅਦ ਉਸ ਨੇ 14ਸਾਲਾ ਲੜਕੀ ਨਤਾਲੀਆ ਮਿਰਾਂਡਾ ਨੂੰ ਉਸ ਸਮੇ ਆਪਣੀ ਕਾਰ ਹੇਠਾਂ ਦੇ ਕੇ ਮਾਰਨ ਦਾ ਯਤਨ ਕੀਤਾ ਜਦੋਂ ਉਹ ਬਾਸਕਟਬਾਲ ਖੇਡਣ ਜਾ ਰਹੀ ਸੀ। ਫਰੈਂਕਲਿਨ ਨੇ ਪੁਲਿਸ ਕੋਲ ਮੰਨਿਆ ਕਿ ਉਸ ਦਾ ਵਿਸ਼ਵਾਸ਼ ਸੀ ਕਿ ਲੜਕੀ ਮੈਕਸੀਕਨ ਹੈ। ਨਿਆਂ ਵਿਭਾਗ ਦੀ ਮਨੁੱਖੀ ਹੱਕਾਂ ਬਾਰੇ ਡਵੀਜ਼ਨ ਦੇ ਅਸਿਸਟੈਂਟ ਅਟਾਰਨੀ ਜਨਰਲ ਕ੍ਰਿਸਟਨ ਕਲਾਰਕ ਨੇ ਕਿਹਾ ਕਿ ਇਸ ਕਿਸਮ ਦੀ ਨਸਲੀ ਹਿੰਸਾ ਤੇ ਨਫਰਤ ਲਈ ਦੇਸ਼ ਵਿਚ ਕੋਈ ਥਾਂ ਨਹੀਂ ਹੈ ਤੇ ਨਿਆਂ ਵਿਭਾਗ ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰ ਸਕਦਾ। ਅਦਾਲਤ ਵਿਚ ਹਾਲਾਂ ਕਿ ਬਚਾਅ ਪੱਖ ਦੇ ਵਕੀਲਾਂ ਨੇ ਦਲੀਲੀ ਦਿੱਤੀ ਕਿ ਪੂਲ ਫਰੈਂਕਲਿਨ ਨੂੰ ਦਿਮਾਗ ਨਾਲ ਸਬੰਧਤ ਕਈ ਤਰਾਂ ਦੀਆਂ ਸਮੱਸਿਆਵਾਂ ਹਨ ਪਰ ਅਦਾਲਤ ਨੇ ਇਹ ਦਲੀਲ  ਰੱਦ ਕਰ ਦਿੱਤੀ।


Share