ਨਸਲੀ ਅੰਦੋਲਨ ਦੌਰਾਨ ਅਫ਼ਰੀਕਨ ਮੂਲ ਦੇ ਜੈਕਬ ਦੇ ਪੱਖ ‘ਚ ਉਤਰੇ 40 ਤੋਂ ਜ਼ਿਆਦਾ ਖਿਡਾਰੀ

583
Share

-ਪੁਲਿਸ ਅਧਿਕਾਰੀਆਂ ਖ਼ਿਲਾਫ਼ ਜਾਂਚ ਦੀ ਕੀਤੀ ਮੰਗ
ਮੈਡਿਸਨ, 31 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਨਸਲੀ ਅੰਦੋਲਨ ‘ਚ 40 ਤੋਂ ਜਿਆਦਾ ਪੇਸ਼ੇਵਰ ਐਥਲੀਟਸ ਨੇ ਅਫ਼ਰੀਕਨ ਮੂਲ ਦੇ ਜੈਕਬ ਬਲੇਕ ਦੇ ਪੱਖ ‘ਚ ਉਤਰੇ ਹਨ। ਉਨ੍ਹਾਂ ਨੇ ਜੈਕਬ ਨੂੰ ਸੱਤ ਗੋਲੀਆਂ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਨਿਰਪੱਖ ਜਾਂਚ ਦੀ ਮੰਗ ਕੀਤੀ। ਇਨ੍ਹਾਂ ਖਿਡਾਰੀਆਂ ਵਿਚ ਪ੍ਰਮੁੱਖ ਤੌਰ ‘ਤੇ ਸਾਬਕਾ ਮੁੱਕੇਬਾਜ਼ ਲੈਲਾ ਅਲੀ, ਨਿਊ ਓਰਲਿਅੰਸ ਲਾਈਨਬੈਕ ਡੇਮੇਰਿਓ ਡੇਵਿਸ, ਫੁੱਟਬਾਲ ਸਟਾਰ ਮੇਗਨ ਰਾਪਿਨੋ, ਡਬਲਿਊ.ਐੱਨ.ਬੀ.ਏ. ਦੀ ਡਾਇਨਾ ਤੌਰਸੀ ਅਤੇ ਅਲੇਨਾ ਡੇਲ ਡੋਨੇ ਅਤੇ ਐੱਨ.ਐੱਫ.ਐੱਲ. ਦੇ ਸਾਬਕਾ ਖਿਡਾਰੀ ਡੌਡ ਬਾਲਡਵਿਨ ਅਤੇ ਮਾਈਕਲ ਬੇਨੇਟ ਸ਼ਾਮਲ ਹਨ। ਇਨ੍ਹਾਂ ਖਿਡਾਰੀਆਂ ਨੇ ਦੇਸ਼ ‘ਚ ਪੁਲਿਸ ਹਿੰਸਾ ਨੂੰ ਸਮਾਪਤ ਕਰਨ ਦੇ ਲਈ ਅਪੀਲ ਕੀਤੀ ਹੈ। ਖਿਡਾਰੀਆਂ ਨੇ ਕਿਹਾ ਕਿ ਦੇਸ਼ ਵਿਚ ਕਾਲੇ ਅਤੇ ਗੋਰੇ ਦੀ ਹਿੰਸਾ ਬੰਦ ਹੋਣੀ ਚਾਹੀਦੀ।
ਗੌਰਤਲਬ ਹੈ ਕਿ ਅਮਰੀਕਾ ਦੇ ਵਿਸਕਾਨਸਿਨ ਵਿਚ ਅਫ਼ਰੀਕਨ ਮੂਲ ਦੇ ਜੈਕਬ ਨੂੰ ਗੋਲੀ ਲੱਗਣ ਦੀ ਘਟਨਾ ਦੇ ਕਈ ਦਿਨਾਂ ਬਾਅਦ ਵੀ ਪੁਲਿਸ ਦੇ ਖ਼ਿਲਾਫ਼ ਲੋਕਾਂ ਦਾ ਗੁੱਸਾ ਘੱਟ ਨਹੀਂ ਹੋਇਆ। ਪ੍ਰਦਰਸ਼ਨਕਾਰੀ ਲਗਾਤਾਰ ਸੜਕਾਂ ‘ਤੇ ਉਤਰ ਕੇ  ਪੁਲਿਸ ਕਰਮੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਵਿਸਕਾਨਸਿਨ ਹੀ ਨਹੀਂ, ਬਲਕਿ ਦੂਜੇ ਰਾਜਾਂ ਵਿਚ ਵੀ ਇਸ ਘਟਨਾ ਦੇ ਖ਼ਿਲਾਫ਼ ਪ੍ਰਦਰਸ਼ਨਕਾਰੀਆਂ ਦੀ ਭੀੜ ਇਕੱਠੀ ਹੋ ਕੇ ‘ਨਿਆਂ ਬਿਨਾਂ ਸ਼ਾਂਤੀ ਨਹੀਂ’ ਦੇ ਨਾਹਰੇ ਲਗਾਏ।


Share