ਨਸਲਵਾਦ ਦੇ ਟਾਕਰੇ ਲਈ ਗੂਗਲ ਵੱਲੋਂ ਦਿੱਤੇ ਜਾਣਗੇ 3.7 ਕਰੋੜ ਡਾਲਰ

758
Share

ਵਾਸ਼ਿੰਗਟਨ, 4 ਜੂਨ (ਪੰਜਾਬ ਮੇਲ)- ਗੂਗਲ ਵੱਲੋਂ ਨਸਲਵਾਦ ਦੇ ਟਾਕਰੇ ਲਈ 3.7 ਕਰੋੜ ਡਾਲਰ ਦਿੱਤੇ ਜਾਣਗੇ। ਅਮਰੀਕਾ ’ਚ ਸਿਆਹਫਾਮ ਜੌਰਜ ਫਲਾਇਡ ਦੀ ਪੁਲੀਸ ਹਿਰਾਸਤ ’ਚ ਮੌਤ ਮਗਰੋਂ ਦੇਸ਼ ’ਚ ਹੋਏ ਪ੍ਰਦਰਸ਼ਨਾਂ ਮਗਰੋਂ ਗੂਗਲ ਦੇ ਸੀਈਓ ਸੁੰਦਰ ਪਿਚਾਈ (47) ਨੇ ਇਹ ਐਲਾਨ ਕੀਤਾ ਹੈ। ਆਪਣੇ ਮੁਲਾਜ਼ਮਾਂ ਨੂੰ ਈ-ਮੇਲ ਰਾਹੀਂ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਗੂਗਲ ਅਤੇ ਅਲਫਾਬੈਟ ਦੇ ਭਾਰਤੀ-ਅਮਰੀਕੀ ਸੀਈਓ ਨੇ ਬੇਨਤੀ ਕੀਤੀ ਕਿ ਉਹ ਜਾਨਾਂ ਗੁਆਉਣ ਵਾਲੇ ਸਿਆਹਫਾਮਾਂ ਦੀ ਯਾਦ ’ਚ 8 ਮਿੰਟ ਅਤੇ 46 ਸੈਕਿੰਡ ਤੱਕ ਇਕੱਠਿਆਂ ਮੌਨ ਧਾਰਨ ਕਰਨ। ਫਲਾਇਡ ਇੰਨੇ ਹੀ ਮਿੰਟ ਸਾਹ ਲੈਣ ਲਈ ਤੜਫਦਾ ਰਿਹਾ ਸੀ। ਪਿਚਾਈ ਨੇ ਕਿਹਾ ਕਿ ਕੰਪਨੀ ਨਸਲਵਾਦ ਨਾਬਰਾਬਰੀ ਨੂੰ ਖ਼ਤਮ ਕਰਨ ’ਚ ਜੁਟੀਆਂ ਜਥੇਬੰਦੀਆਂ ਨੂੰ 1.2 ਕਰੋੜ ਡਾਲਰ ਅਤੇ 2.5 ਕਰੋੜ ਡਾਲਰ ਦੀ ਰਕਮ ਇਸ਼ਤਿਹਾਰ ਗ੍ਰਾਂਟ ਦੇ ਰੂਪ ’ਚ ਹੋਵੇਗੀ ਤਾਂ ਜੋ ਨਸਲਵਾਦ ਖਿਲਾਫ਼ ਲੜ ਰਹੀਆਂ ਜਥੇਬੰਦੀਆਂ ਦੀ ਮਦਦ ਹੋ ਸਕੇ।


Share