ਨਸ਼ਾ ਤਸਕਰੀ ਮਾਮਲੇ ’ਚ ਲੋੜੀਂਦੇ ਬਰਤਾਨਵੀ ਨਾਗਰਿਕ ਕਿਸ਼ਨ ਸਿੰਘ ਨੂੰ ਯੂ.ਕੇ. ਨੇ ਭਾਰਤ ਹਵਾਲੇ ਕੀਤਾ

106
Share

ਲੰਡਨ, 23 ਮਾਰਚ (ਪੰਜਾਬ ਮੇਲ)- ਕੌਮਾਂਤਰੀ ਪੱਧਰ ’ਤੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ’ਚ ਲੋੜੀਂਦੇ 38 ਸਾਲਾ ਬਰਤਾਨਵੀ ਨਾਗਰਿਕ ਕਿਸ਼ਨ ਸਿੰਘ ਨੂੰ ਯੂ.ਕੇ. ਨੇ ਭਾਰਤ ਹਵਾਲੇ ਕਰ ਦਿੱਤਾ ਹੈ। ਕਿਸ਼ਨ ਸਿੰਘ ਦਾ ਪਿਛੋਕੜ ਰਾਜਸਥਾਨ ਨਾਲ ਸਬੰਧਤ ਹੈ। ਉਸ ਨੂੰ ਮੈਟਰੋਪੌਲਿਟਨ ਪੁਲਿਸ ਨੇ ਭਾਰਤ ਤੋਂ ਯੂ.ਕੇ. ਗਈ ਟੀਮ ਨੂੰ ਸੌਂਪ ਦਿੱਤਾ। ਭਾਰਤ ਤੋਂ ਗਈ ਟੀਮ ਨੇ ਉਸ ਦੀ ਹੀਥਰੋ ਹਵਾਈ ਅੱਡੇ ’ਤੇ ਹਵਾਲਗੀ ਲਈ ਤੇ ਐਤਵਾਰ ਦੇਰ ਸ਼ਾਮ ਨਵੀਂ ਦਿੱਲੀ ਪਹੁੰਚ ਗਈ। ਮੁਲਜ਼ਮ ’ਤੇ ਰਸਾਇਣਕ ਡਰੱਗ ਜਿਵੇਂ ਕਿ ਮੇਫੇਡ੍ਰੋਨ, ਜਿਸ ਨੂੰ ਵਾਈਟ ਮੈਜਿਕ ਤੇ ਮਿਆਓ ਮਿਆਓ ਵੀ ਕਿਹਾ ਜਾਂਦਾ ਹੈ ਅਤੇ ਕੀਟਾਮਾਈਨ 2016-17 ਦੌਰਾਨ ਭਾਰਤ ਵਿਚ ਸਪਲਾਈ ਕਰਨ ਦਾ ਦੋਸ਼ ਹੈ। ਕਿਸ਼ਨ ਨੂੰ ਲੰਡਨ ’ਚ ਹਵਾਲਗੀ ਵਾਰੰਟ ਦੇ ਆਧਾਰ ’ਤੇ ਅਗਸਤ 2018 ’ਚ ਗਿ੍ਰਫ਼ਤਾਰ ਕੀਤਾ ਗਿਆ ਸੀ।

Share