ਨਸ਼ਾ ਕਰਕੇ ਡਰਾਈਵਿੰਗ ਕਰਨ ਦੇ ਦੋਸ਼ ਹੇਠ ਬਰੈਂਪਟਨ ਦਾ ਪੰਜਾਬੀ ਗਿ੍ਰਫ਼ਤਾਰ

176
Share

ਬਰੈਂਪਟਨ, 21 ਫਰਵਰੀ (ਪੰਜਾਬ ਮੇਲ)- ਬਰੈਂਪਟਨ ਦੇ ਪੰਜਾਬੀ ਸਿਮਰਨਜੀਤ ਸਿੰਘ ਨੂੰ ਪੁਲਿਸ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਸ ’ਤੇ ਨਸ਼ਾ ਕਰਕੇ ਡਰਾਈਵਿੰਗ ਕਰਨ ਤੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਆਇਦ ਕੀਤੇ ਹਨ। ਓਨਟਾਰੀਓ ਦੇ ਮਸਕੋਕਾ ਰੀਜਨ ਵਿਚ ਗਰੇਵਨਹਰਸਟ ਕਸਬੇ ਵਿਚ ‘ਗੱਲ ਪਾਰਕ ਝੀਲ’ ਪੈਂਦੀ ਹੈ। ਬੀਤੀ 13 ਫਰਵਰੀ ਨੂੰ ਸਵੇਰੇ ਸਾਢੇ ਨਵੇਂ ਵਜੇ ਬਰੇਸਬਿ੍ਰਜ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਸ ਝੀਲ ’ਤੇ ਇੱਕ ਵਿਅਕਤੀ ਗੱਡੀ ਸਮੇਤ ਬਰਫ਼ ਵਿਚ ਫਸ ਗਿਆ ਹੈ। ਜਦੋਂ ਪੁਲਿਸ ਟੀਮ ਮੌਕੇ ’ਤੇ ਪੁੱਜੀ ਤਾਂ ਉਹ ਵਿਅਕਤੀ ਉੱਥੇ ਹੀ ਬਰਫ਼ ਵਿਚ ਫਸਿਆ ਹੋਇਆ ਸੀ ਤੇ ਉਸ ਨੇ ਕਥਿਤ ਤੌਰ ’ਤੇ ਨਸ਼ਾ ਕੀਤਾ ਹੋਇਆ ਸੀ।

Share