ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਅੱਜ ਲਗਵਾਉਣਗੇ ਕੋਵਿਡ-19 ਦਾ ਟੀਕਾ

489
Share

ਵਾਸ਼ਿੰਗਟਨ, 21 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਟੀਕਾਕਰਨ ਪ੍ਰੋਗਰਾਮ ਵਿੱਚ ਟਰੰਪ ਸਣੇ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਨੂੰ ਵੀ ਕੋਵਿਡ-19 ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਅੱਜ ਟੀਕਾ ਲਗਵਾਉਣਗੇ। ‘ਆਪਰੇਸ਼ਨ ਵਾਰਪ ਸਪੀਡ’ ਦੇ ਪ੍ਮੁੱਖ ਸਲਾਹਕਾਰ ਮੋਨਸੇਫ ਸਲਾਉਈ ਨੇ ’ਸੀਐਨਐਨ’ ਦੇ ‘ਸਟੇਟ ਆਫ ਦਿ ਯੂਨੀਅਨ’ ਪ੍ਰੋਗਰਾਮ ਵਿੱਚ ਐਤਵਾਰ ਨੂੰ ਕਿਹਾ, ‘‘ ਟੀਕਾ ਉਨ੍ਹਾਂ ਲੋਕਾਂ ਲਈ ਸੁਰੱਖਿਅਤ ਹੈ ਜੋ ਇਸ ਤੋਂ ਪੀੜਤ ਹੋ ਚੁੱਕੇ ਹਨ। ਇਹ ਉਨ੍ਹਾਂ ਦੀ ਪ੍ਰਤੀਰੋਧਕ ਤਾਕਤ ਨੂੰ ਹੋਰ ਮਜ਼ਬੂਤ ਬਣਾਏਗਾ। ’’ ਉਨ੍ਹਾਂ ਕਿਹਾ ਕਿ ਅਹਿਤਿਆਤ ਵਜੋਂ ਟੀਮਾ ਲਗਵਾਉਣਾ ਠੀਕ ਰਹੇਗਾ ਕਿਉਂਕਿ ਇਹ ਸੁਰੱਖਿਅਤ ਹੈ। ਅਮਰੀਕਾ ਵਿੱਚ ਪਿਛਲੇ ਹਫ਼ਤੇ ਕੋਵਿਡ-19 ਤੋਂ ਬਚਾਅ ਲਈ ਟੀਕਾਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਪਰ ਟਰੰਪ ਸਮੇਤ ਕਈ ਸੀਨੀਅਰ ਨੇਤਾਵਾਂ ਅਤੇ ਅਧਿਕਾਰੀਆਂ ਨੇ ਹੁਣ ਤਕ ਟੀਕਾ ਨਹੀਂ ਲਗਵਾਇਆ। ਉਪਰਾਸ਼ਟਰਪਤੀ ਮਾਈਕ ਪੇਂਸ, ਪ੍ਰਤੀਨਿਧੀ ਸਭਾ ਦੇ ਸਪੀਕਰ ਨੈਂਸੀ ਪੇਲੋਸੀ ਅਤੇ ਸਿਨੇਟਰ ਮਿਚ ਮੈਕਕੋਨੇ ਨੂੰ ਸ਼ੁੱਕਰਵਾਰ ਨੂੰ ਟੀਕੇ ਲਗਾਏ ਗਏ ਸਨ।


Share