ਨਵੇਂ ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨ.ਡੀ.ਏ. ਨੂੰ ਸਮਰਥਨ ‘ਤੇ ਦੁਬਾਰਾ ਗੌਰ ਕਰਾਂਗੇ : ਬੇਨੀਵਾਲ

505
Share

-ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ
ਜੈਪੁਰ, 30 ਨਵੰਬਰ (ਪੰਜਾਬ ਮੇਲ)- ਨਾਗਪੁਰ ਤੋਂ ਰਾਸ਼ਟਰੀ ਲੋਕਤਾਂਤਰਿਕ ਪਾਰਟੀ (ਆਰ.ਐੱਲ.ਪੀ.) ਦੇ ਸੰਸਦ ਮੈਂਬਰ ਹਨੂਮਾਨ ਬੇਨੀਵਾਲ, ਜੋ ਕਿ ਐੱਨ.ਡੀ.ਏ. ਦੇ ਸਹਿਯੋਗੀ ਹਨ, ਨੇ ਅੱਜ ਕਿਹਾ ਜੇਕਰ ਨਵੇਂ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਤਾਂ ਪਾਰਟੀ ਵੱਲੋਂ ਕੇਂਦਰ ਨੂੰ ਸਮਰਥਨ ‘ਤੇ ਦੁਬਾਰਾ ਗੌਰ ਕੀਤਾ ਜਾਵੇਗਾ। ਆਰ.ਐੱਲ.ਪੀ. ਦੇ ਕਨਵੀਨਰ ਬੇਨੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤਿੰਨੋਂ ਖੇਤੀ ਕਾਨੂੰਨ ਤੁਰੰਤ ਵਾਪਸ ਲੈਣ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਟਵੀਟ ਕੀਤਾ, ‘ਆਰ.ਐੱਲ.ਪੀ., ਐੱਨ.ਡੀ.ਏ. ਦੀ ਸਹਿਯੋਗੀ ਪਾਰਟੀ ਹੈ ਪਰ ਇਸ ਦੀ ਤਾਕਤ ਨੌਜਵਾਨ ਅਤੇ ਕਿਸਾਨ ਹਨ, ਅਤੇ ਜੇਕਰ ਇਸ ਮਾਮਲੇ ‘ਚ ਕਿਸਾਨਾਂ ਦੇ ਹਿੱਤ ‘ਚ ਬਣਦੇ ਕਦਮ ਨਾ ਚੁੱਕੇ ਗਏ, ਤਾਂ ਮੈਂ ਐੱਨ.ਡੀ.ਏ. ਦਾ ਹਿੱਸਾ ਬਣੇ ਰਹਿਣ ਬਾਰੇ ਮੁੜ ਵਿਚਾਰ ਕਰਾਂਗਾ।’ ਬੇਨੀਵਾਲ ਆਰ.ਐੱਲ.ਪੀ. ਦੇ ਇਕਲੌਤੇ ਸੰਸਦ ਮੈਂਬਰ ਹਨ, ਜਦਕਿ ਰਾਜਸਥਾਨ ‘ਚ ਪਾਰਟੀ ਦੇ ਤਿੰਨ ਵਿਧਾਇਕ ਹਨ।


Share