ਨਵੇਂ ਅਮਰੀਕੀ ਪਾਸਪੋਰਟਾਂ ’ਚ ‘ਮੇਲ-ਫੀਮੇਲ’ ਦਾ ਝੰਜਟ ਹੋਵੇਗਾ ਖਤਮ!

170
Share

-ਆਪਣੀ ਮਰਜ਼ੀ ਮੁਤਾਬਕ ਅਮਰੀਕੀ ਨਾਗਰਿਕ ਲੈ ਸਕਦੇ ਨੇ ਇਹ ਸਹੂਲਤ
ਵਾਸ਼ਿੰਗਟਨ, 13 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ’ਚ ਨਵੇਂ ਬਣਨ ਵਾਲੇ ਪਾਸਪੋਰਟ ‘ਮੇਲ-ਫੀਮੇਲ’ ਦੇ ਝੰਜਟ ਤੋਂ ਮੁਕਤ ਹੋਣਗੇ ਅਤੇ ਇਨ੍ਹਾਂ ਵਿਚ ਲਿੰਗ ਦੀ ਪਛਾਣ ਵਾਲੀ ਜਗ੍ਹਾ ’ਤੇ ਐਕਸ ਲਿਖਿਆ ਹੋਵੇਗਾ।
11 ਅਪ੍ਰੈਲ ਤੋਂ ਸ਼ੁਰੂ ਹੋਈ ਪ੍ਰਕਿਰਿਆ ਤਹਿਤ ਅਮਰੀਕੀ ਨਾਗਰਿਕ ਆਪਣੀ ਮਰਜ਼ੀ ਮੁਤਾਬਕ ਇਹ ਸਹੂਲਤ ਲੈ ਸਕਦੇ ਹਨ।
ਵਿਦੇਸ਼ ਵਿਭਾਗ ਨੇ ਪਿਛਲੇ ਸਾਲ ਕੋਲੋਰਾਡੋ ਦੇ ਇਕ ਟਰਾਂਸਜੈਂਡਰ ਵੱਲੋਂ ਦਾਇਰ ਮੁਕੱਦਮੇ ਮਗਰੋਂ ਬਗੈਰ ਲਿੰਗ ਦੀ ਪਛਾਣ ਵਾਲੇ ਪਾਸਪੋਰਟ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਇਹ ਤਬਦੀਲੀ ਸੋਮਵਾਰ ਤੋਂ ਲਾਗੂ ਹੋ ਗਈ। ਹੁਣ ਅਮਰੀਕੀ ਨਾਗਰਿਕ ਚਾਹੁਣ ਤਾਂ ਆਪਣੇ ਪਾਸਪੋਰਟ ’ਤੇ ਮੇਲ ਜਾਂ ਫੀਮੇਲ ਲਿਖਵਾ ਸਕਦੇ ਹਨ ਅਤੇ ਜੇ ਨਾ ਚਾਹੁਣ ਤਾਂ ਮੇਲ-ਫੀਮੇਲ ਵਾਲੀ ਜਗ੍ਹਾ ’ਤੇ ਐਕਸ ਲਿਖਿਆ ਹੋਵੇਗਾ।

Share