ਨਵੀਂ ਦਿੱਲੀ ਤੋਂ ਪਹਿਲੀ ਫਲਾਈਟ ਸ਼ੁੱਕਰਵਾਰ 24 ਅਪ੍ਰੈਲ ਨੂੰ ਚੱਲੇਗੀ-ਈਮੇਲਾਂ ਆਉਣੀਆਂ ਸ਼ੁਰੂ

883

ਵਤਨ ਵਾਪਿਸੀ: 24 ਦੀ ਹੈ ਤਿਆਰੀ
ਔਕਲੈਂਡ 19 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਸਰਕਾਰ ਦੀ ਸਹਾਇਤਾ ਦੇ ਨਾਲ ਨਵੀਂ ਦਿੱਲੀ ਅਤੇ ਮੁੰਬਈ ਤੋਂ ਅਗਲੇ ਹਫਤੇ ਕੁਝ ਫਲਾਈਟਾਂ ਨਿਊਜ਼ੀਲੈਂਡ ਦੇ ਲਈ ਚੱਲਣ ਦੀ ਪ੍ਰਕ੍ਰਿਆ ਲਗਪਗ ਪੂਰੀ ਕਰ ਲਈ  ਗਈ ਹੈ। ਇਸ ਸਬੰਧੀ ਅੱਜ ਸੇਫ ਟ੍ਰੈਵਲ ਨੇ ਈਮੇਲ ਰਾਹੀਂ ਜਾਣਕਾਰੀ ਦੇ ਦਿੱਤੀ ਹੈ ਕਿ ਪਹਿਲੀ ਸੰਭਾਵਿਤ ਫਲਾਈਟ 24 ਅਪ੍ਰੈਲ ਨੂੰ ਨਵੀਂ ਦਿੱਲੀ ਤੋਂ ਚੱਲੇਗੀ ਅਤੇ ਅਗਲੀਆਂ ਫਲਾਈਟਾਂ ਵੀ ਨਵੀਂ ਦਿੱਲੀ ਅਤੇ ਮੁੰਬਈ ਤੋਂ ਚੱਲਣਗੀਆਂ। ਪਹਿਲੀ ਚੋਣ ਦੇ ਵਿਚ ਨਿਊਜ਼ੀਲੈਂਡ ਦੇ ਨਾਗਰਿਕ ਅਤੇ ਪੱਕੇ ਵਸਨੀਕ ਰੱਖੇ ਗਏ ਹਨ। ਫਲਾਈਟ ਦਾ ਵੇਰਵਾ 24 ਤੋਂ 48 ਘੰਟੇ ਪਹਿਲਾਂ ਦੱਸਿਆ ਜਾਵੇਗਾ। ਤੁਸੀਂ ਬੱਸਾਂ ਆਦਿ ਰਾਹੀਂ ਦਿੱਲੀ ਏਅਰਪੋਰਟ ਕਿਵੇਂ ਪਹੁੰਚਣਾ ਹੈ ਉਹ ਵੀ ਵੇਰਵਾ ਆਉਣ ਵਾਲੇ ਦਿਨਾਂ ਦੇ ਵਿਚ ਸਾਂਝਾ ਕੀਤਾ ਜਾਵੇਗਾ। ਫਲਾਈਟ ਦੇ ਵਿਚ ਕਿੰਨਾ ਭਾਰ ਲਿਜਾਇਆ ਜਾ ਸਕੇਗਾ ਅਜੇ ਕੁਝ ਪਤਾ ਨਹੀਂ।