ਨਵੀਂ ਅਗਵਾਈ ਦੀ ਦੌੜ ’ਚ ਬਣੇ ਕਿਸੇ ਵੀ ਉਮੀਦਵਾਰ ਨੂੰ ਸਮਰਥਨ ਦੇਣ ਦੇ ਹੱਕ ’ਚ ਨਹੀਂ: ਬੋਰਿਸ ਜੌਹਨਸਨ

138
Share

ਲੰਡਨ, 12 ਜੁਲਾਈ (ਪੰਜਾਬ ਮੇਲ)- ਅਸਤੀਫ਼ਾ ਦੇਣ ਵਾਲੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਉਹ ਆਪਣੀ ਪਸੰਦ ਦੇ ਆਗੂ ਬਾਰੇ ਦੱਸ ਕੇ ਨਵੀਂ ਅਗਵਾਈ ਦੀ ਦੌੜ ’ਚ ਬਣੇ ਕਿਸੇ ਵੀ ਉਮੀਦਵਾਰ ਦੀਆਂ ਸੰਭਾਵਨਾਵਾਂ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ। ਕੰਜ਼ਰਵੇਟਿਵ ਪਾਰਟੀ ਦਾ ਨਵਾਂ ਆਗੂ ਯੂ.ਕੇ. ਦੇ ਪ੍ਰਧਾਨ ਮੰਤਰੀ ਵੀ ਬਣੇਗਾ। ਪਿਛਲੇ ਹਫ਼ਤੇ ਨਾਟਕੀ ਢੰਗ ਨਾਲ ਅਸਤੀਫ਼ਾ ਦੇਣ ਵਾਲੇ ਜੌਹਨਸਨ ਨੇ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਉਹ 2019 ਦੀਆਂ ਚੋਣਾਂ ਮੌਕੇ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹਨ। ਜ਼ਿਕਰਯੋਗ ਹੈ ਕਿ ਇਸ ਵੇਲੇ 11 ਉਮੀਦਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਹਨ। ਭਾਰਤੀ ਮੂਲ ਦੇ ਰਿਸ਼ੀ ਸੂਨਕ ਦੌੜ ’ਚ ਅੱਗੇ ਬਣੇ ਹੋਏ ਹਨ।

Share