ਨਵਾਜ਼ ਸ਼ਰੀਫ ਵਿਰੁੱਧ ਦਰਜ ਹੋਣਗੇ ਭ੍ਰਿਸ਼ਟਾਚਾਰ ਦੇ ਦੋ ਕੇਸ

764
ਲਾਹੌਰ, 18 ਮਈ (ਪੰਜਾਬ ਮੇਲ)- ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋ ਹੋਰ ਮਾਮਲਿਆਂ ਨੂੰ ਦਾਇਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਇਲਾਜ ਦੇ ਸਿਲਸਿਲੇ ‘ਚ ਫਿਲਹਾਲ ਲੰਡਨ ਵਿਚ ਰਹਿ ਰਹੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਸੁਪਰੀਮੋ ਨਵਾਜ਼ ਸ਼ਰੀਫ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਪੰਜ ਮਾਮਲਿਆਂ ਵਿਚ ਫਿਲਹਾਲ ਜਾਂਚ ਚੱਲ ਰਹੀ ਹੈ।

ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਦੇ ਖੇਤਰੀ ਬੋਰਡ ਨੇ ਆਪਣੇ ਡਾਇਰੈਕਟਰ ਜਨਰਲ ਸਲੀਮ ਦੀ ਪ੍ਰਧਾਨਗੀ ਵਿਚ ਨਵਾਜ਼, ਉਨਾਂ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ, ਧੀ ਮਰੀਅਮ ਅਤੇ 13 ਹੋਰ ਖ਼ਿਲਾਫ਼ ਮਨੀ ਲਾਂਡਰਿੰਗ ਅਤੇ ਜਾਇਦਾਦ ਦੇ ਕਬਜ਼ੇ ਨਾਲ ਜੁੜੇ ਭਿ?ਸ਼ਟਾਚਾਰ ਦੇ ਮਾਮਲਿਆਂ ਵਿਚ ਆਮਦਨ ਦੀ ਜਾਂਚ ਨੂੰ ਲੈ ਕੇ ਚਰਚਾ ਕੀਤੀ।
ਬੈਠਕ ਦੌਰਾਨ ਬੋਰਡ ਦੇ ਨਵਾਜ਼ ਸ਼ਰੀਫ, ਜਿਓ ਮੀਡੀਆ ਗਰੁੱਪ ਦੇ ਬਾਨੀ ਮੀਰ ਸ਼ਕੀਲੁਰ ਰਹਿਮਾਨ ਅਤੇ ਦੋ ਹੋਰ ਖ਼ਿਲਾਫ਼ 34 ਸਾਲ ਪੁਰਾਣੇ 6.75 ਏਕੜ ਜ਼ਮੀਨ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਦੋ ਹੋਰ ਮਾਮਲੇ ਦਰਜ ਕਰਨ ਦੀ ਮਨਜ਼ੂਰੀ ਦੇ ਦਿੱਤੀ। ਐੱਨਏਬੀ ਲਾਹੌਰ ਨੇ ਦੋਵਾਂ ਮਾਮਲਿਆਂ ਨੂੰ ਜਵਾਬਦੇਹੀ ਅਦਾਲਤ ‘ਚ ਦਾਇਰ ਕਰਨ ਤੋਂ ਪਹਿਲੇ ਅੰਤਿਮ ਮਨਜ਼ੂਰੀ ਲਈ ਚੇਅਰਮੈਨ ਜੱਜ ਸੇਵਾਮੁਕਤ ਜਾਵੇਦ ਇਕਬਾਲ ਕੋਲ ਭੇਜ ਦਿੱਤਾ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਅਗਲੇ ਹਫ਼ਤੇ ਐੱਨਏਬੀ ਚੇਅਰਮੈਨ ਦੀ ਮਨਜ਼ੂਰੀ ਪਿੱਛੋਂ ਦੋਵਾਂ ਮਾਮਲਿਆਂ ਵਿਚ ਸ਼ਰੀਫ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਲਾਹੌਰ ਦੀ ਅਦਾਲਤ ਵਿਚ ਮੁਕੱਦਮੇ ਦਾਇਰ ਕੀਤੇ ਜਾਣਗੇ। ਮਨੀ ਲਾਂਡਰਿੰਗ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਸ਼ਰੀਫ ਪਰਿਵਾਰ ‘ਤੇ ਸੱਤ ਅਰਬ ਪਾਕਿਸਤਾਨੀ ਰੁਪਏ ਠੱਗਣ ਦਾ ਦੋਸ਼ ਹੈ। ਅਧਿਕਾਰੀ ਨੇ ਕਿਹਾ ਕਿ ਨਵਾਜ਼, ਸ਼ਾਹਬਾਜ਼ ਅਤੇ ਮਰੀਅਮ ਨੂੰ ਇਸ ਮਾਮਲੇ ਵਿਚ ਮੁੱਖ ਸ਼ੱਕੀ ਦੋਸ਼ੀ ਐਲਾਨਿਆ ਗਿਆ ਹੈ।