ਨਵਾਜ਼ ਸ਼ਰੀਫ ਦਾ ਪਾਸਪੋਰਟ ਰੱਦ ਕਰੇਗੀ ਪਾਕਿ ਸਰਕਾਰ : ਪਾਕਿ ਗ੍ਰਹਿ ਮੰਤਰੀ

475
Share

ਯੂ.ਕੇ. ਨਾਲ ਸੰਧੀ ਨਾ ਹੋਣ ਕਾਰਨ ਨਵਾਜ਼ ਦੀ ਹਵਾਲਗੀ ਲਈ ਸੰਭਾਵਨਾਵਾਂ ਦੀ ਪੜਚੋਲ ਜਾਰੀ
ਪਿਸ਼ਾਵਰ, 2 ਜਨਵਰੀ (ਪੰਜਾਬ ਮੇਲ)- ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਸ਼ੁੱਕਰਵਾਰ ਕਿਹਾ ਕਿ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਬਰਤਾਨੀਆ ਤੋਂ ਵਾਪਸ ਲਿਆਉਣ ਲਈ ਸਾਰੀਆਂ ਸੰਭਾਵਨਾਵਾਂ ਦੀ ਪੜਚੋਲ ਕਰ ਰਹੀ ਹੈ, ਪਰ ਇਹ ਹੁਣ ਸਿਰਫ਼ ਉਸ ਦੇ ਪਾਸਪੋਰਟ ਨੂੰ ਹੀ ਰੱਦ ਕਰ ਸਕਦੀ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਕੋਈ ਹਵਾਲਗੀ ਸੰਧੀ ਨਹੀਂ ਹੈ। ਅਹਿਮਦ ਨੇ ਕਿਹਾ ਕਿ ਸਰਕਾਰ 16 ਫਰਵਰੀ ਨੂੰ ਸ਼ਰੀਫ ਦਾ ਪਾਸਪੋਰਟ ਰੱਦ ਕਰੇਗੀ। ਸ਼ੁੱਕਰਵਾਰ ਨੂੰ ਇੱਥੇ ਪ੍ਰੈੱਸ ਕਾਨਫਰੰਸ ਵਿਚ ਅਹਿਮਦ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨਵਾਜ਼ ਸ਼ਰੀਫ ਨੂੰ ਵਾਪਸ ਦੇਸ਼ ਲਿਆਉਣ ਦੀਆਂ ਸਾਰੀਆਂ ਸੰਭਾਵਨਾਵਾਂ ਦੀ ਪੜਚੋਲ ਕਰੇਗੀ। ਹਾਲਾਂਕਿ ਪਾਕਿਸਤਾਨ ਅਤੇ ਬਰਤਾਨੀਆ ਵਿਚਾਲੇ ਕੋਈ ਹਵਾਲਗੀ ਸੰਧੀ ਨਹੀਂ ਹੈ, ਪਰ ਮੰਤਰਾਲਾ ਇੱਕ ਵਾਰ ਮਿਆਦ ਖ਼ਤਮ ਹੋਣ ਮਗਰੋਂ ਉਨ੍ਹਾਂ ਦਾ ਪਾਸਪੋਰਟ ਹੀ ਰੱਦ ਕਰ ਸਕਦਾ ਹੈ। ਅਹਿਮਦ ਨੇ ਕਿਹਾ ਕਿ ਪੀਐੱਮਐੱਲ-ਐੱਨ ਦੇ ਮੁਖੀ ਦੇ ਪਾਸਪੋਰਟ ਦੀ ਮਿਆਦ 16 ਫਰਵਰੀ ਨੂੰ ਖਤਮ ਹੋਣੀ ਹੈ ਅਤੇ ਇਸ ਨੂੰ ਨਵਿਆਇਆ ਨਹੀਂ ਜਾਵੇਗਾ।

Share