ਨਵਾਜ਼ ਸ਼ਰੀਫ ਦਾ ਜਵਾਈ ਸਫਦਰ ਅਵਾਨ ਗ੍ਰਿਫ਼ਤਾਰ

551
Share

ਕਰਾਚੀ, 19 ਅਕਤੂਬਰ (ਪੰਜਾਬ ਮੇਲ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਵਾਈ ਸਫਦਰ ਅਵਾਨ ਨੂੰ ਕਰਾਚੀ ਵਿਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪਾਕਿਸਤਾਨ ਮੁਸਲਿਗ ਲੀਗ (ਐਨ) ਦੀ ਨੇਤਾ ਅਤੇ ਨਵਾਜ਼ ਦੀ ਧੀ ਮਰਿਅਮ ਨਵਾਜ਼ ਸ਼ਰੀਫ  ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਅਵਾਨ ਦੀ ਇਹ ਗ੍ਰਿਫਤਾਰੀ ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ ਦੀ ਕਰਾਚੀ ਰੈਲੀ ਤੋਂ ਬਾਅਦ ਹੋਈ ਹੈ।
ਮਰਿਅਮ ਨੇ ਦੱਸਿਆ ਕਿ ਉਹ ਲੋਕ ਕਰਾਚੀ ਦੇ ਇੱਕ ਹੋਟਲ ਵਿਚ ਰੁਕੇ ਹੋਏ ਸੀ। ਇਸ ਦੌਰਾਨ ਪੁਲਿਸ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਤੋੜਦੇ ਹੋਏ ਅੰਦਰ ਵੜ ਗਈ ਹੈ ਅਤੇ ਕੈਪਟਨ ਸਫਦਰ ਅਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸ ਦੇਈਏ ਕਿ ਪਾਕਿਸਤਾਨ ਵਿਚ ਇਮਰਾਨ ਖਾਨ ਸਰਕਾਰ ਦੇ ਖ਼ਿਲਾਫ਼ ਜਾਰੀ ਪ੍ਰਦਰਸ਼ਨਾਂ ਵਿਚ  ਮਰਿਅਮ ਨਵਾਜ਼ ਨੇ ਹਿੱਸਾ ਲਿਆ ਸੀ।
ਗੌਰਤਲਬ ਹੈ ਕਿ ਪਾਕਿਸਤਾਨ ਵਿਚ Îਇਮਰਾਨ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਦੀ ਆਵਾਜ਼ ਬੁਲੰਦ ਹੈ। ਪਾਕਿਸਤਾਨ ਵਿਚ ਲਗਾਤਾਰ ਇਮਰਾਨ ਸਰਕਾਰ ਦੇ ਖ਼ਿਲਾਫ਼ ਰੈਲੀਆਂ ਵਿਚ ਲੋਕਾਂ ਦਾ ਭਾਰੀ ਇਕੱਠ ਰਿਹਾ। ਇਸ ਨਾਲ ਇਮਰਾਨ ਖਾਨ ਅਤੇ ਪਾਕਿਸਤਾਨੀ ਸੈਨਾ ਦੇ ਸਾਹ ਤੇਜ਼ ਹੋ ਗਏ ਹਨ।
ਕਰਾਚੀ ਵਿਚ ਹੋਈ ਰੈਲੀ ਵਿਚ ਲੋਕਾਂ ਦੀ ਕਾਫੀ ਭੀੜ ਸੀ। ਇਸ ਰੈਲੀ ਵਿਚ ਮਰਿਅਮ ਨੇ ਇਮਰਾਨ ਸਰਕਾਰ ‘ਤੇ ਜੰਮ ਕੇ Îਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸੱਤਾ ਵਿਚ ਪਰਤੇ ਤਾਂ ਇਮਰਾਨ ਜੇਲ੍ਹ ਵਿਚ ਹੋਵੇਗਾ। ਮਰਿਅਮ ਨੇ ਰੈਲੀ ਵਿਚ ਸਭ ਤੋਂ ਪਹਿਲਾਂ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਇਮਰਾਨ ਅਪਣੀ ਨਾਕਾਮੀ ਲੁਕਾ ਰਹੇ ਹਨ ਅਤੇ ਲੋਕਾਂ ਨੂੰ ਕਹਿ ਰਹੇ ਹਨ ਕਿ ਘਬਰਾਉਣਾ ਨਹੀਂ।
ਦੱਸਦੇ ਚਲੀਏ ਕਿ ਇਮਰਾਨ ਖ਼ਾਨ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਪਾਕਿਸਤਾਨ ਵਿਚ ਵਿਰੋਧੀ ਪਾਰਟੀਆਂ ਗਠਜੋੜ ਬਣਾ ਰਹੀਆਂ ਹਨ। ਪਾਕਿਸਤਾਨ ਦੇ ਅਲੱਗ ਅਲੱਗ ਹਿੱਸਿਆਂ ਵਿਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ।


Share