ਨਵਾਜ ਸ਼ਰੀਫ ਸਿਹਤਯਾਬ ਹੁੰਦਿਆਂ ਹੀ ਪਾਕਿ ਪਰਤਣਗੇ!

386
Share

ਅੰਮ੍ਰਿਤਸਰ, 2 ਸਤੰਬਰ (ਪੰਜਾਬ ਮੇਲ)- ਇਸਲਾਮਾਬਾਦ ਹਾਈਕੋਰਟ ਦੇ ਜੱਜ ਆਮਿਰ ਫ਼ਾਰੂਕ ਅਤੇ ਮੋਹਸਿਨ ਅਖ਼ਤਰ ਕਿਆਨੀ ਦੀ ਅਦਾਲਤ ਦੇ ਡਿਵੀਜ਼ਨ ਬੈਂਚ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਅਤੇ ਜਵਾਈ ਸਫ਼ਦਰ ਦੇ ਖ਼ਿਲਾਫ਼ ਐਵੇਨਫੀਲਡ ਮਾਮਲੇ ‘ਚ ਸੁਣਵਾਈ ਦੌਰਾਨ ਸ਼ਰੀਫ਼ ਨੂੰ ਆਤਮ ਸਮਰਪਣ ਕਰਨ ਅਤੇ 10 ਸਤੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਮੌਕੇ ਅਦਾਲਤ ‘ਚ ਪੇਸ਼ ਹੋਣ ਦਾ ਮੌਕਾ ਦਿੱਤਾ ਹੈ। ਬੈਂਚ ਨੇ ਰਾਸ਼ਟਰੀ ਜਵਾਬਦੇਹੀ ਬਿਉਰੋ ਦੁਆਰਾ ਦਾਇਰ ਪਟੀਸ਼ਨ ‘ਤੇ ਸੁਣਵਾਈ ਮੌਕੇ ਆਪਣਾ ਇਹ ਫ਼ੈਸਲਾ ਸੁਣਾਇਆ। ਇਸ ਤੋਂ ਪੀ.ਐੱਮ.ਐੱਲ.ਐੱਨ. ਸੁਪਰੀਮੋ ਵਲੋਂ ਉਨ੍ਹਾਂ ਦੇ ਵਕੀਲ ਨੇ ਇਸਲਾਮਾਬਾਦ ਹਾਈਕੋਰਟ ‘ਚ ਅਰਜ਼ੀ ਦਾਇਰ ਕਰਕੇ ਇਸਲਾਮਾਬਾਦ ਹਾਈਕੋਰਟ ਨੂੰ ਭਰੋਸਾ ਦਿੱਤਾ ਸੀ ਕਿ ਸ਼ਰੀਫ਼ ਜਲਦੀ ਹੀ ਦੇਸ਼ ਪਰਤ ਆਉਣਗੇ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਲੰਡਨ ‘ਚ ਉਨ੍ਹਾਂ ਦੇ ਇਲਾਜ ‘ਚ ਦੇਰੀ ਹੋਈ ਹੈ। ਉਕਤ ਅਰਜ਼ੀ ‘ਚ ਸ਼ਰੀਫ਼ ਨੇ ਐਵੇਨਫੀਲਡ ਭ੍ਰਿਸ਼ਟਾਚਾਰ ਮਾਮਲੇ ‘ਚ ਚੱਲ ਰਹੀ ਸੁਣਵਾਈ ‘ਚ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ। ਨਾਲ ਹੀ ਸ਼ਰੀਫ਼ ਨੇ ਅਦਾਲਤ ਨੂੰ ਕੇਸ ਦੀ ਸੁਣਵਾਈ ਮੁਲਤਵੀ ਕਰਨ ਜਾਂ ਇਹ ਸੁਣਵਾਈ ਉਨ੍ਹਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ‘ਚ ਸੁਣਾਉਣ ਦੀ ਅਪੀਲ ਕੀਤੀ ਹੈ।


Share