ਨਵਜੋਤ ਸਿੱਧੂ ਵੱਲੋਂ ਜਗਤਾਰ ਸਿੱਧੂ ਤੇ ਸੁਰਿੰਦਰ ਡੱਲਾ ਮੀਡੀਆ ਸਲਾਹਕਾਰ ਨਿਯੁਕਤ

388
ਜਗਤਾਰ ਸਿੰਘ ਸਿੱਧੂ, ਸੁਰਿੰਦਰ ਡੱਲਾ
Share

ਚੰਡੀਗੜ੍ਹ, 19 ਅਗਸਤ (ਪੰਜਾਬ ਮੇਲ)-ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਤੇ ਟੀ. ਵੀ. ਪੱਤਰਕਾਰ ਸੁਰਿੰਦਰ ਡੱਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਹੋਣਗੇ। ਸਿੱਧੂ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਚਾਰ ਸਲਾਹਕਾਰ ਨਿਯੁਕਤ ਕੀਤੇ ਸਨ। ਜਗਤਾਰ ਸਿੰਘ ਸਿੱਧੂ ਸੇਵਾਮੁਕਤੀ ਮਗਰੋਂ ਪੰਜਾਬ ਸਰਕਾਰ ਦੇ ਮੈਗਜ਼ੀਨ ‘ਸਾਡਾ ਪਿੰਡ’ ਦੇ ਸੰਪਾਦਕ ਰਹੇ ਹਨ ਤੇ ਉਹ ‘ਗਲੋਬਲ ਪੰਜਾਬ’ ’ਚ ਇਕ ਲਾਈਵ ਟਾਕ ਸ਼ੋਅ ਚਲਾ ਰਹੇ ਸਨ। ਸਿੱਧੂ ਪ੍ਰੈੱਸ ਕਲੱਬ ਚੰਡੀਗੜ੍ਹ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਸੁਰਿੰਦਰ ਡੱਲਾ ‘ਜ਼ੀ ਨਿਊਜ਼ ਪੰਜਾਬੀ’ ਤੇ ‘ਲਿਵਿੰਗ ਇੰਡੀਆ’ ਵਿਚ ਕੰਮ ਕਰ ਚੁੱਕੇ ਹਨ।

Share