ਨਵਜੋਤ ਸਿੱਧੂ ਫਿਰ ਪਹੁੰਚੇ ਦਿੱਲੀ ਦਰਬਾਰ!

736
Share

ਨਵੀਂ ਦਿੱਲੀ/ਚੰਡੀਗੜ੍ਹ , 13 ਮਾਰਚ (ਪੰਜਾਬ ਮੇਲ)- ਲੰਮੇਂ ਸਮੇਂ ਤੋਂ ਚੁੱਪ ਧਾਰੀ ਬੈਠੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਇਕ ਵਾਰ ਫਿਰ ਦਿੱਲੀ ਦੇ ਪੰਜਾਬ ਭਵਨ ਵਿਖੇ ਦਿਖਾਈ ਦਿੱਤੇ। ਹਾਲਾਂਕਿ ਸਿੱਧੂ ਨੇ ਕਾਂਗਰਸ ਹਾਈਕਮਾਂਡ ਨਾਲ ਕੋਈ ਮੁਲਾਕਾਤ ਕੀਤੀ ਜਾਂ ਨਹੀਂ, ਇਸ ‘ਤੇ ਸਸਪੈਂਸ ਬਣਿਆ ਹੋਇਆ ਹੈ ਪਰ ਸਿੱਧੂ ਪੰਜਾਬ ਭਵਨ ਤੋਂ ਬਾਹਰ ਨਿਕਲਦੇ ਹੋਏ ਦਿਖਾਈ ਜ਼ਰੂਰ ਦਿੱਤੇ ਹਨ। ਕੁਝ ਦਿਨ ਪਹਿਲਾਂ ਵੀ ਸਿੱਧੂ ਵਲੋਂ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਸੀ। ਹੁਣ ਜਦੋਂ ਨਵਜੋਤ ਸਿੱਧੂ ਦੇ ਦਿੱਲੀ ਦਰਬਾਰ ‘ਚ ਗੇੜੇ ਵੀ ਵੱਧ ਰਹੇ ਹਨ ਤਾਂ ਇਸ ‘ਤੇ ਚਰਚਾਵਾਂ ਦਾ ਬਾਜ਼ਾਰ ਵੀ ਪੂਰੀ ਤਰ੍ਹਾ ਗਰਮ ਹੈ।
ਚਰਚਾ ਹੈ ਕਿ ਜਲਦੀ ਹੀ ਕਾਂਗਰਸ ਹਾਈਕਮਾਂਡ ਸਿੱਧੂ ਨੂੰ ਪੰਜਾਬ ਵਿਚ ਕੋਈ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ। ਫਿਲਹਾਲ ਸਿੱਧੂ ਦੇ ਮਨ ਵਿਚ ਕੀ ਚੱਲ ਰਿਹਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਸਮੇਂ ਸਿੱਧੂ ਕੈਪਟਨ ਨਾਲ ਆਪਣੇ ਤਲਖ ਰਿਸ਼ਤਿਆਂ ਅਤੇ ਆਪਣੀ ਅਗਲੀ ਰਣਨੀਤੀ ‘ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।
ਇੱਥੇ ਇਹ ਵੀ ਦੱਸ ਦੇਈਏ ਕਿ ਸਿੱਧੂ ਦੇ ਦਿੱਲੀ ਦੇ ਗੇੜੇ ਵਧ ਰਹੇ ਹਨ। ਇਸ ਤੋਂ ਪਹਿਲਾਂ ਸਿੱਧੂ 25 ਫਰਵਰੀ ਨੂੰ ਦਿੱਲੀ ਗਏ ਸਨ। ਜਿੱਥੇ ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ ਹਾਈਕਮਾਂਡ ਨੂੰ ਪੰਜਾਬ ਦੇ ਹਾਲਾਤ ਤੋਂ ਜਾਣੂੰ ਕਰਵਾਇਆ ਸੀ। ਸਿੱਧੂ ਨੇ ਬਕਾਇਦਾ ਟਵੀਟ ਕਰਕੇ ਇਹ ਵੀ ਦੱਸਿਆ ਗਿਆ ਸੀ ਕਿ ਉਨ੍ਹਾਂ ਹਾਈਕਮਾਂਡ ਨਾਲ ਪੰਜਾਬ ਦਾ ਰੋਡਮੈਪ ਵੀ ਸਾਂਝਾ ਕੀਤਾ ਹੈ।


Share