ਨਵਜੋਤ ਸਿੱਧੂ ਨੇ ਲੰਚ ’ਤੇ ਇਕੱਠੇ ਕੀਤੇ ਪੰਜਾਬ ਭਰ ਦੇ ਕਾਂਗਰਸੀ

152
Share

ਪਟਿਆਲਾ, 2 ਅਪ੍ਰੈਲ (ਪੰਜਾਬ ਮੇਲ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਇਥੇ ਯਾਦਵਿੰਦਰਾ ਕਲੋਨੀ ਸਥਿਤ ਘਰ ਵਿਚ ਪੰਜਾਬ ਭਰ ਦੇ ਕਾਂਗਰਸੀਆਂ ਨੂੰ ਦੁਪਹਿਰ ਦੇ ਖਾਣੇ ’ਤੇ ਸੱਦਿਆ। ਇਸ ਸਮੇਂ ਕਈ ਸਾਬਕਾ ਮੰਤਰੀ ਤੇ ਹੋਰ ਕਾਂਗਰਸ ਆਗੂ ਪੁੱਜੇ। ਦੁਪਹਿਰ ਦੇ ਖਾਣੇ ’ਤੇ ਆਉਣ ਵਾਲਿਆਂ ਵਿਚ ਸ਼ਮਸ਼ੇਰ ਦੂਲੋ, ਰਜ਼ੀਆ ਸੁਲਤਾਨਾ, ਪਿਰਮਲ ਸਿੰਘ, ਹਰਦਿਆਲ ਕੰਬੋਜ, ਵਿਸ਼ਨੂੰ ਸ਼ਰਮਾ, ਹਰਜਿੰਦਰ ਸਿੰਘ ਕਪੂਰਥਲਾ, ਤਰਲੋਚਨ ਸਿੰਘ ਬੰਗਾ, ਸੰਤੋਸ਼ ਚੌਧਰੀ, ਰਾਜਿੰਦਰ ਸਿੰਘ ਸਮਾਣਾ, ਅਸ਼ਵਨੀ ਸੇਖੜੀ, ਸੁਰਜੀਤ ਸਿੰਘ ਧੀਮਾਨ, ਮੁਹੰਮਦ ਸਦੀਕ, ਦਵਿੰਦਰ ਸਿੰਘ ਘੁਬਾਇਆ, ਗੁਰਪ੍ਰੀਤ ਸਿੰਘ ਜੀਪੀ, ਮਹਿੰਦਰ ਸਿੰਘ ਕੇ.ਪੀ., ਸੁਖਵਿੰਦਰ ਸਿੰਘ ਡੈਨੀ ਵੀ ਹਾਜ਼ਰ ਸਨ। ਇਸੇ ਦੌਰਾਨ ਸਵਾ ਤਿੰਨ ਵਜੇ ਸ਼੍ਰੀ ਸਿੱਧੂ ਦੀ ਕੋਠੀ ’ਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਐੱਮ.ਪੀ. ਰਹੇ ਧਰਮਵੀਰ ਗਾਂਧੀ ਵੀ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਤੋਂ ਇਲਾਵਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਸਾਬਕਾ ਐੱਮ.ਪੀ. ਸ਼ੇਰ ਸਿੰਘ ਘੁਬਾਇਆ ਵੀ ਪਹੁੰਚ ਗਏ।

Share