ਨਵਜੋਤ ਸਿੱਧੂ ਦੀ ਸਰਕਾਰ ’ਚ ਸਰਗਰਮ ਭੂਮਿਕਾ ਲਈ ਛੇਤੀ ਹੋਵੇਗੀ ਵਾਪਸੀ!

494
Share

-ਮਹਿਕਮੇ ਨੂੰ ਵੱਕਾਰ ਦਾ ਸਵਾਲ ਬਣਾਈ ਬੈਠੇ ਹਨ ਕੈਪਟਨ ਤੇ ਸਿੱਧੂ
ਚੰਡੀਗੜ੍ਹ, 14 ਫਰਵਰੀ (ਪੰਜਾਬ ਮੇਲ)- ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ’ਚ ਸਰਗਰਮ ਭੂਮਿਕਾ ਸੌਂਪਣ ਦੀ ਤਿਆਰੀ ਇਕ ਵਾਰ ਫਿਰ ਜ਼ੋਰ ਫੜ੍ਹ ਰਹੀ ਹੈ । ਪਿੱਛੇ ਜਿਹੇ ਹੀ ਉਨ੍ਹਾਂ ਨੇ ਸੋਨੀਆ ਗਾਂਧੀ ਦੇ ਨਾਲ ਉਨ੍ਹਾਂ ਦੇ ਨਿਵਾਸ ’ਤੇ ਮੁਲਾਕਾਤ ਕੀਤੀ ਸੀ ਅਤੇ ਹੁਣ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਚੰਡੀਗੜ੍ਹ ਪਹੁੰਚ ਗਏ।
ਕੈਪਟਨ ਨਾਲ ਰਾਵਤ ਦੀ ਮੁਲਾਕਾਤ ਦਾ ਸਿੱਧਾ ਮਤਲਬ ਹੈ ਸਿੱਧੂ ਦੀ ਅਮਰਿੰਦਰ ਸਰਕਾਰ ’ਚ ਵਾਪਸੀ। ਅਮਰਿੰਦਰ ਹਾਈਕਮਾਨ ਨੂੰ ਸੰਕੇਤ ਦੇ ਚੁੱਕੇ ਹਨ ਕਿ ਉਨ੍ਹਾਂ ਨੂੰ ਆਪਣੀ ਸਾਲ ਭਰ ਬਚੀ ਸਰਕਾਰ ’ਚ ਨਵਜੋਤ ਸਿੱਧੂ ਨੂੰ ਦੁਬਾਰਾ ਮੰਤਰੀ ਬਣਾਉਣ ਵਿਚ ਕੋਈ ਇਤਰਾਜ਼ ਨਹੀਂ ਹੈ। ਬਸ, ਉਹ ਸਥਾਨਕ ਸਰਕਾਰਾਂ ਵਿਭਾਗ ਵਾਪਸ ਸਿੱਧੂ ਨੂੰ ਨਹੀਂ ਦੇਣਗੇ। ਉਹ ਉਨ੍ਹਾਂ ਨੂੰ ਉਨ੍ਹਾਂ ਵਿਭਾਗਾਂ ਦੇ ਨਾਲ ਇਕ-ਅੱਧਾ ਹੋਰ ਵਿਭਾਗ ਦੇਣ ਨੂੰ ਤਿਆਰ ਹਨ, ਜੋ 2019 ਦੇ ਮੰਤਰੀ ਮੰਡਲ ਫੇਰਬਦਲ ਦੌਰਾਨ ਸਿੱਧੂ ਨੂੰ ਦਿੱਤੇ ਗਏ ਸਨ ।
ਦੂਜੇ ਪਾਸੇ ਸਿੱਧੂ ਵੀ ਸਥਾਨਕ ਸਰਕਾਰਾਂ ਵਿਭਾਗ ਨੂੰ ਨੱਕ ਦਾ ਸਵਾਲ ਬਣਾਈ ਬੈਠੇ ਹੈ। ਹੁਣ ਸਿੱਧੂ ਦੀ ਸੋਨੀਆ ਨਾਲ ਮੁਲਾਕਾਤ ਤੋਂ ਬਾਅਦ ਅਚਾਨਕ ਰਾਵਤ ਦੀ ਕੈਪਟਨ ਨਾਲ ਹੋਈ ਬੈਠਕ ਨਾਲ ਚਰਚਾ ਹੈ ਕਿ ਸਿੱਧੂ ਦੀ ਸਰਕਾਰ ਵਿਚ ਛੇਤੀ ਵਾਪਸੀ ਹੋਵੇਗੀ।
2017 ’ਚ ਕਾਂਗਰਸ ਸਰਕਾਰ ਬਣਨ ਦੇ ਬਾਅਦ ਤੋਂ ਕਈ ਵਾਰ ਇਹ ਚਰਚਾਵਾਂ ਛਿੜੀਆਂ ਹਨ ਕਿ ਨਵਜੋਤ ਸਿੱਧੂ ਕੈਪਟਨ ਸਰਕਾਰ ’ਚ ਡਿਪਟੀ ਸੀ.ਐੱਮ. ਬਣਨਗੇ।

Share