ਨਵਜੋਤ ਸਿੱਧੂ ਦਾ ਡਾਕਟਰਾਂ ਨੂੰ ਵੰਡੀਆਂ ਪੀ.ਪੀ.ਈ. ਕਿੱਟਾਂ

895
Share

ਅੰਮ੍ਰਿਤਸਰ, 13 ਅਪ੍ਰੈਲ, (ਪੰਜਾਬ ਮੇਲ) – ਪੂਰਵੀ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਵਲੋਂ ਵਿਸਾਖੀ ਦੇ ਮੌਕੇ ਅੰਮ੍ਰਿਤਸਰ, ਤਰਨਤਾਰਨ ਦੇ ਸਰਕਾਰੀ ਹਸਪਤਾਲਾਂ, ਗੁਰੂ ਨਾਨਕ ਦੇਵ ਮੈਡੀਕਲ ਕਾਲਜ (ਅੰਮ੍ਰਿਤਸਰ) ਦੇ ਸਿਹਤ ਕਰਰਮਚਾਰੀਆਂ ਅਤੇ ਅੰਮ੍ਰਿਤਸਰ (ਪੂਰਵੀ) ਦੇ ਸਫ਼ਾਈ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਸੰਕਟ ਸਮੇਂ ਪਹਿਲੀ ਕਤਾਰ ‘ਚ ਖੜ੍ਹੇ ਇਨ੍ਹਾਂ ਯੋਧਿਆਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਸਿਹਤ-ਸੁਰੱਖਿਆ ਲਈ ਲੋੜੀਂਦਾ ਸਾਮਾਨ ਦਾਨ ਕੀਤਾ। 9 ਅਪ੍ਰੈਲ, 2020 ਨੂੰ 700 ਲੀਟਰ ਸੈਨੀਟਾਇਜ਼ਰ, 500 ਦਸਤਾਨੇ ਅਤੇ 1000 ਮਾਸਕ ਦਾਨ ਕਰਨ ਮੌਕੇ ਹਸਪਤਾਲ ਅਮਲੇ ਨਾਲ ਕੀਤੇ ਆਪਣੇ ਵਾਅਦੇ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਸਿਹਤ ਕਰਮਚਾਰੀਆਂ ਨੂੰ 400 ਪੀ.ਪੀ.ਈ. ਕਿੱਟਾਂ (300 ਮੁੜ-ਵਰਤਣਯੋਗ, 100 ਇਕੋ ਵਾਰ ਵਰਤਣਯੋਗ) ਦਾਨ ਕੀਤੀਆਂ। 9 ਅਪ੍ਰੈਲ, 2020 ਨੂੰ ਅੰਮ੍ਰਿਤਸਰ (ਪੂਰਵੀ) ਵਿਚ ਤਾਇਨਾਤ ਪੁਲਸ ਕਰਮਚਾਰੀਆਂ ਨੂੰ 90 ਲੀਟਰ ਸੈਨੀਟਾਈਜ਼ਰ, 200 ਦਸਤਾਨੇ ਅਤੇ 200 ਮਾਸਕ ਦਾਨ ਕਰਨ ਤੋਂ ਬਾਅਦ ਇਸ ਕਾਰਜ ਨੂੰ ਉਨ੍ਹਾਂ ਨੇ ਜਾਰੀ ਰੱਖਿਆ। ਸਿੱਧੂ ਨੇ ਅੰਮ੍ਰਿਤਸਰ (ਪੂਰਵੀ) ਦੇ ਸਫ਼ਾਈ ਕਰਮਚਾਰੀਆਂ ਦੁਆਰਾ ਨਿਸ਼ਕਾਮ ਭਾਵਨਾ ਨਾਲ ਸਮਾਜ ਲਈ ਕੀਤੇ ਜਾ ਰਹੇ ਕਾਰਜ ਨੂੰ ਸਲਾਮ ਕਰਦਿਆਂ 75 ਲੀਟਰ ਸੈਨੀਟਾਈਜ਼ਰ, 100 ਦਸਤਾਨੇ ਅਤੇ 100 ਮਾਸਕ ਸਫ਼ਾਈ ਕਰਮਚਾਰੀਆਂ ਨੂੰ ਦਾਨ ਕੀਤੇ।


Share