ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਕੀਤੀ ਮੁਲਾਕਾਤ

743
Share

ਚੰਡੀਗੜ੍ਹ, 27 ਫਰਵਰੀ ( ਪੰਜਾਬ ਮੇਲ)- ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਦੀ ਜਾਣਕਾਰੀ ਸਿੱਧੂ ਨੇ ਇੱਕ ਤਸਵੀਰ ਸ਼ੇਅਰ ਕਰ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਿੱਧੂ ਨੂੰ ਦਿੱਲੀ ਹਾਈ ਕਮਾਨ ਨੁ ਖੁਦ ਤਲਬ ਕੀਤਾ ਸੀ।

ਦੱਸ ਦਈਏ ਕਿ ਦੋਵਾਂ ਦੀ ਮੁਲਾਕਾਤ ਕਾਫੀ ਲੰਬੀ ਚਲੀ। ਪ੍ਰਿਅੰਕਾ ਨੇ 25 ਫਰਵਰੀ ਨੂੰ ਸਿੱਧੂ ਨਾਲ ਕਰੀਬ 40 ਮਿੰਟ ਮੁਲਾਕਾਤ ਕੀਤੀ ਅਤੇ ਅਗਲੇ ਦਿਨ ਯਾਨੀ 26 ਫਰਵਰੀ ਨੂੰ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਨਾਲ ਉਨ੍ਹਾਂ ਦੀ ਮੀਟਿੰਗ ਕਰੀਬ ਇੱਕ ਘੰਟਾ ਚਲੀ। ਇਸ ਮੀਟਿੰਗ ਦੇ ਨਾਲ ਹੀ ਸਿਆਸੀ ਗਲੀਆਰੇ ‘ਚ ਹਲਚਲ ਤੇਜ਼ ਹੋ ਗਈ ਹੈ ਕਿ ਸ਼ਾਇਦ 2022 ‘ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪੰਜਾਬ ਲਈ ਕੂਝ ਵੱਡੇ ਅਤੇ ਅਹਿਮ ਫੈਸਲੇ ਲੈ ਸਕਦੀ ਹੈ। ਇਸ ਦੇ ਨੲਲ ਹੀ ਸਿੱਧੂ ਨੇ ਸਾਫ ਕੀਤਾ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਹਾਲਾਤਾਂ ਤੋਂ ਉਭਰਣ ਲਈ ਇੱਕ ਰੋਡ ਮੈਪ ਪਾਰਟੀ ਪ੍ਰਧਾਨ ਨੂੰ ਦਿੱਤਾ ਹੈ।


Share