ਨਬਾਲਗ ਲੜਕੀ ਨੂੰ ਭਜਾਕੇ ਲਿਜਾਉਣ ਵਾਲਾ ਕੀਤਾ ਗ੍ਰਿਫਤਾਰ 

102
Share

ਨਕੋਦਰ/ਮਹਿਤਪੁਰ, 12 ਮਈ  (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਇੰਸਪੈਕਟਰ ਲਖਵੀਰ ਸਿੰਘ ਮੁੱਖ ਥਾਣਾ ਅਫਸਰ ਮਹਿਤਪੁਰ ਨੇ ਦੱਸਿਆ ਮਿਤੀ 10 ਮਈ ਨੂੰ ਬੋਹੜ ਸਿੰਘ ਪੁੱਤਰ ਹਰੀ ਸਿੰਘ ਵਾਸੀ ਭੱਠਾ ਮਹਿਤਪੁਰ ਦੇ ਬਿਆਨ ਤੇ ਗਗਨਦੀਪ ਉਰਫ ਬਲਜੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਪਿੰਡ ਗਾਲਿਬ ਕਲਾਂ ਥਾਣਾ ਸਦਰ ਜਗਰਾਉ ਵਲੋ ਉਸਦੀ ਨਾਬਾਲਗ ਲੜਕੀ ਨੂੰ ਵਰਗਲਾ ਕੇ ਭਜਾ ਕੇ ਲਿਜਾਣ ਤੇ ਮੁਕੱਦਮਾ ਨੰਬਰ 62 ਮਿਤੀ 10 ,5, 2021 ਜੁਰਮ 363 366 ਏ ਭ ਦੇ 2,4,8 ਪੀ ਓ ਐਸ ਸੀ ਓ ਐਕਟ ਤਹਿਤ ਮੁਕੱਦਮਾ ਰਜਿਸਟਰ ਦਰਜ ਕੀਤਾ ਗਿਆ । ਅਤੇ ਮੁਕੱਦਮਾ ਦਰਜ ਕਰਨ ਤੋ ਕੁਝ ਘੰਟੇ ਬਾਅਦ ਹੀ ਦੋਸ਼ੀ ਗਗਨਜੀਤ ਉਰਫ ਬਲਜੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਗਾਲਿਬ ਕਲਾਂ ਜਗਰਾਉ ਨੂੰ ਟੋਲ ਪਲਾਜ਼ਾ ਸੰਗੋਵਾਲ ਤੋ ਗ੍ਰਿਫਤਾਰ ਕੀਤਾ ਗਿਆ । ਦੋਸ਼ੀ ਗਗਨਦੀਪ ਉਰਫ ਬਲਜੀਤ ਸਿੰਘ ਖਿਲਾਫ ਪਹਿਲਾ ਹੀ ਥਾਣਾ ਸਦਰ ਜਗਰਾਉ ਵਿਖੇ ਲੁੱਟ ਖੋਹ ਚੋਰੀ ਦੇ ਪਰਚੇ ਦਰਜ ਹਨ । ਜਿਨਾ ਵਿਚ ਉਹ ਪਹਿਲਾ ਹੀ ਭਗੌੜਾ ਚਲਿਆ ਆ ਰਿਹਾ ਹੈ ।

Share