ਨਬਾਲਗਾਂ ਦਰਮਿਆਨ ਹੋਏ ਝਗੜੇ ਉਪਰੰਤ ਹੋਈ ਗੋਲੀਬਾਰੀ ਦੌਰਾਨ ਇਕ ਦੀ ਮੌਤ ਤੇ 5 ਹੋਰ ਜ਼ਖਮੀ

47

ਸੈਕਰਾਮੈਂਟੋ, 28 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਡਾਊਨ ਟਾਊਨ ਐਟਲਾਂਟਾ ਨੇੜੇ ਸ਼ਾਪਿੰਗ ਡਿਸਟ੍ਰਿਕਟ ਵਿਖੇ ਨਬਾਲਗਾਂ ਦਰਮਿਆਨ ਹੋਏ ਝਗੜੇ ਉਪਰੰਤ ਹੋਈ ਗੋਲੀਬਾਰੀ ਵਿਚ ਇਕ ਦੀ ਮੌਤ ਹੋ ਗਈ ਤੇ 5 ਹੋਰ ਜ਼ਖਮੀ ਹੋ ਗਏ। ਮ੍ਰਿਤਕ ਨਬਾਲਗ ਦੀ ਉਮਰ 12 ਸਾਲ ਹੈ। ਐਟਲਾਂਟਾ ਦੇ ਮੇਅਰ ਆਂਦਰੇ ਡਿਕਨਜ ਨੇ ਕਿਹਾ ਹੈ ਕਿ ਜ਼ਖਮੀਆਂ ਵਿਚੋਂ ਇਕ ਦੀ ਹਾਲਤ ਨਾਜ਼ਕ ਹੈ। ਮੌਕੇ ਤੋਂ ਇਕ ਗੰਨ ਬਰਾਮਦ ਹੋਈ ਹੈ। ਪੁਲਿਸ ਮੁੱਖੀ ਡੈਰਿਨ ਚੀਰਬੌਮ ਨੇ ਕਿਹਾ ਹੈ ਕਿ ਨਬਾਲਗ ਇਕ ਦੂਸਰੇ ਨੂੰ ਜਾਣਦੇ ਸਨ। ਉਨਾਂ ਕਿਹਾ ਕਿ ਦੋਸ਼ੀਆਂ ਦੇ ਛੇਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾਣਗੇ। ਪੁਲਿਸ ਨੇ ਮ੍ਰਿਤਕ ਦਾ ਨਾਂ ਨਹੀਂ ਜਾਰੀ ਕੀਤਾ ਹੈ।