ਨਕੋਦਰ ਪ੍ਰੈਸ ਕਲੱਬ ਦੀ ਅਹਿਮ ਮੀਟਿੰਗ ਹੋਈ

268
Share

 ਨਕੋਦਰ ਮਹਿਤਪੁਰ, 15 ਜੂਨ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਨਕੋਦਰ ਪ੍ਰੈਸ ਕਲੱਬ (ਰਜਿ.) ਦੀ ਇਕ ਅਹਿਮ ਮੀਟਿੰਗ ਪ੍ਰਧਾਨ ਅਸ਼ੋਕ ਪੁਰੀ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੀਟਿੰਗ ਚ ਨਵੇਂ ਮੈਂਬਰਾਂ ਦੀ ਮੈਂਬਰਸ਼ਿਪ ਬਾਰੇ, ਕਲੱਬ ਵੱਲੋਂ ਸਮਾਜ ਦੇ ਭਲੇ ਲਈ ਕੋਈ ਨਾ ਕੋਈ ਐਕਟੀਵਿਟੀ ਕਰਨ ਸਬੰਧੀ ਕਈ ਹੋਰ ਵੀ ਮਤੇ ਰੱਖੇ ਗਏ।

ਇਸ ਮੀਟਿੰਗ ਚ ਚੇਅਰਮੈਨ ਗੁਰਪਾਲ ਸਿੰਘ ਪਾਲੀ, ਪੁਨੀਤ ਅਰੋੜਾ ਸੀਨੀਅਰ ਵਾਈਸ ਪ੍ਰਧਾਨ, ਸੁਸ਼ੀਲ ਢੀਂਗਰਾ, ਜਸਵਿੰਦਰ ਚੁੰਬਰ ਜਨਰਲ ਸੈਕਟਰੀ, ਰੈਹਬਰ ਭਾਟੀਆ, ਝਲਮਣ, ਨਿਰਮਲ ਕੁਮਾਰ ਬਿੱਟੂ, ਸੰਜੀਵ ਕੁਮਾਰ ਪੁਰੀ, ਪੰਕਜ ਬਜਾਜ, ਸਾਜਨ ਆਦਿ ਪੱਤਰਕਾਰ ਹਾਜਰ ਸਨ।


Share