ਧੋਖਾਧੜੀ ਦੇ ਮਾਮਲੇ ‘ਚ ਭਾਰਤੀ ਨੂੰ 41 ਮਹੀਨੇ ਜੇਲ੍ਹ

465
Share

ਨਿਊਯਾਰਕ, 20 ਫਰਵਰੀ (ਏਜੰਸੀ)- ਭਾਰਤੀ ਮੂਲ ਦੇ ਇਕ ਫਾਰਮਾਸਿਊਟਿਕਲ ਐਕਜ਼ੀਕਿਊਟਿਵ ਨੂੰ ਟੈਕਸਾਸ ਦੇ ਇਕ ਸੰਘੀ ਜੱਜ ਨੇ ਨਾਜਾਇਜ਼ ਤਰੀਕੇ ਨਾਲ ਵਰਕਆਊਟ ਸਪਲੀਮੈਂਟ ਵੇਚਣ ਲਈ 41 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ | ਉੱਤਰੀ ਟੈਕਸਾਸ ਦੇ ਕਾਰਜਕਾਰੀ ਸੰਘੀ ਅਟਾਰਨੀ ਪ੍ਰੇਰਕ ਸ਼ਾਹ ਨੇ ਸ਼ੁੱਕਰਵਾਰ ਨੂੰ ਐਸ.ਕੇ. ਲੈਬਾਰਟਰੀ ਦੇ ਸਾਬਕਾ ਉਪ ਪ੍ਰਧਾਨ 37 ਸਾਲਾ ਸਤੀਸ਼ ਪਟੇਲ ਨੂੰ ਸਪਲੀਮੈਂਟ ਦੇ ਗਲਤ ਇਸਤੇਮਾਲ ਨਾਲ ਸਬੰਧਿਤ ਇਕ ਸਾਜਿਸ਼ ਦੇ ਦੋਸ਼ ‘ਚ ਸਜ਼ਾ ਸੁਣਾਈ | ਨਿਆ ਵਿਭਾਗ ਅਨੁਸਾਰ ਪਟੇਲ ਤੇ ਉਸ ਦੇ ਸਹਾਇਕਾਂ ਨੇ ਅਦਾਲਤ ਸਾਹਮਣੇ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਉਤਪਾਦਾਂ ਦੀ ਝੂਠੀ ਤੇ ਗੁੰਮਰਾਹਕੁਨ ਲੇਬਲਿੰਗ ਨਾਲ ਪਦਾਰਥਾਂ ਦਾ ਆਯਾਤ ਕੀਤਾ ਸੀ | ਪਟੇਲ ਨੂੰ ਸੰਘੀ ਜੱਜ ਸੈਮ ਏ ਲਿੰਡਸੇ ਵਲੋਂ ਸਜ਼ਾ ਸੁਣਾਈ ਗਈ ਸੀ ਤੇ ਐਸ.ਕੇ. ਲੈਬਾਰਟਰੀ ਨੂੰ 60 ਲੱਖ ਡਾਲਰ ਦੇਣ ਦਾ ਆਦੇਸ਼ ਦਿੱਤਾ ਗਿਆ


Share