ਧਾਰਮਿਕ ਜਾਂ ਚੈਰੀਟੇਬਲ ਟਰੱਸਟਾਂ ਦੀਆਂ ਸਰਾਵਾਂ ’ਤੇ ਨਹੀਂ ਲਗਾਇਆ ਗਿਆ ਜੀ.ਐੱਸ.ਟੀ. : ਕੇਂਦਰ

20
Share

ਨਵੀਂ ਦਿੱਲੀ, 5 ਅਗਸਤ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਧਾਰਮਿਕ ਜਾਂ ਚੈਰੀਟੇਬਲ ਟਰੱਸਟਾਂ ਦੀਆਂ ਸਰਾਵਾਂ ’ਤੇ ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ.) ਬਾਰੇ ਸ਼ੰਕਿਆਂ ਨੂੰ ਸਾਫ਼ ਕਰਦਿਆਂ ਕਿਹਾ ਕਿ ਅਜਿਹਾ ਕੋਈ ਕਰ ਇਨ੍ਹਾਂ ਸਰਾਵਾਂ ’ਤੇ ਨਹੀਂ ਲਗਾਇਆ ਗਿਆ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਨੇ ਟਵੀਟ ਦੀ ਲੜੀ ਵਿਚ ਇਹ ਦਾਅਵਾ ਕੀਤਾ ਹੈ। ਬੋਰਡ ਨੇ ਕਿਹਾ ਕਿ ਮੀਡੀਆਂ ਦੇ ਕੁੱਝ ਹਿੱਸੇ ਵੱਲੋਂ ਗਲਤ ਰਿਪੋਰਟਾਂ ਕਾਰਨ ਇਹ ਭਰਮ ਫ਼ੈਲਿਆ ਹੈ।

Share