ਧਰਮਸੋਤ ਦੇ ਕਾਫਲੇ ‘ਤੇ ਪਥਰਾਅ ਕਰਨ ਖਿਲਾਫ 55 ‘ਤੇ ਕੇਸ ਦਰਜ

319
Share

ਨਾਭਾ, 1 ਅਪ੍ਰੈਲ (ਪੰਜਾਬ ਮੇਲ)- ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਕਾਫਲੇ ‘ਤੇ ਪਥਰਾਅ ਕਰਨ ਦੇ ਦੋਸ਼ ਹੇਠ ਪੁਲਿਸ ਨੇ 55 ਜਣਿਆਂ ‘ਤੇ ਦੁਰਵਿਹਾਰ, ਸਾਜ਼ਿਸ਼ ਤਹਿਤ ਪਥਰਾਅ ਕਰਨ ਅਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਵਿਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਫਰਾਰ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਸ਼ਨਿਚਰਵਾਰ ਨੂੰ ਧਰਮਸੋਤ ਅਤੇ ਕਈ ਕਾਂਗਰਸੀ ਆਗੂ ਨਾਭਾ ਦੀ ਬਾਜ਼ੀਗਰ ਬਸਤੀ ‘ਚ ਗਰੀਬਾਂ ਨੂੰ ਕਰਫਿਊ ਸਮੇਂ ਰਾਸ਼ਨ ਵੰਡਣ ਗਏ ਸਨ। ਇਲਾਕਾ ਨਿਵਾਸੀਆਂ ਅਨੁਸਾਰ ਇਕ ਕਾਂਗਰਸੀ ਆਗੂ ਦੇ ਕਹਿਣ ‘ਤੇ ਮੰਤਰੀ ਨੇ ਕੁਝ ਪਰਿਵਾਰਾਂ ਨੂੰ ਰਾਸ਼ਨ ਨਹੀਂ ਵੰਡਿਆ ਜਿਸ ਕਰਕੇ ਲੋਕ ਭੜਕ ਗਏ। ਹਾਲਾਂਕਿ ਨਾਲ ਗਏ ਨਾਭਾ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ। ਨਾਭਾ ਪੁਲਿਸ ਨੂੰ ਸ਼ੱਕ ਹੈ ਕਿ ਇਹ ਸਾਜ਼ਿਸ਼ ਪਹਿਲਾਂ ਤੋਂ ਹੀ ਰਚੀ ਗਈ ਸੀ। ਇਸ ਕੇਸ ‘ਚ ਸ਼ਿਕਾਇਤਕਰਤਾ ਵੀ ਇਕ ਪੁਲਿਸ ਮੁਲਾਜ਼ਮ ਹੀ ਹੈ। ਦੂਜੇ ਪਾਸੇ ਵਿਰੋਧੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ ਹੈ।


Share