ਧਰਤੀ ਵੱਲ ਵਧ ਰਿਹੈ ਤਾਕਤਵਰ ਸੂਰਜੀ ਤੂਫਾਨ

995
Share

16 ਲੱਖ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੇ ਇਸ ਤੂਫਾਨ ਨਾਲ ਮੋਬਾਈਲ ਫੋਨ ਤੇ ਜੀ.ਪੀ.ਐੱਸ. ਸਿਗਨਲ ਹੋਣਗੇ ਪ੍ਰਭਾਵਿਤ
ਚੰਡੀਗੜ੍ਹ, 11 ਜੁਲਾਈ (ਪੰਜਾਬ ਮੇਲ)- 16 ਲੱਖ ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸ਼ਕਤੀਸ਼ਾਲੀ ਸੂਰਜੀ ਤੂਫਾਨ ਧਰਤੀ ਵੱਲ ਵੱਧ ਰਿਹਾ ਹੈ ਤੇ ਇਹ ਐਤਵਾਰ ਜਾਂ ਸੋਮਵਾਰ ਨੂੰ ਧਰਤੀ ਨਾਲ ਖਹਿ ਜਾਵੇਗਾ। ਸਪੇਸਵੈਦਰ ਡਾਟ ਕਾਮ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਤੂਫਾਨ ਸੂਰਜ ਦੇ ਵਾਯੂਮੰਡਲ ਤੋਂ ਆਇਆ ਹੈ। ਇਹ ਧਰਤੀ ਦੇ ਚੁੰਬਕੀ ਖੇਤਰ ’ਤੇ ਮਹੱਤਵਪੂਰਣ ਪ੍ਰਭਾਵ ਪਾਏਗਾ। ਸਪੇਸਵੈਦਰ ਡਾਟ ਕਾਮ ਨੇ ਕਿਹਾ ਹੈ ਕਿ ਸੂਰਜੀ ਤੂਫਾਨ ਕਾਰਨ ਧਰਤੀ ਦਾ ਬਾਹਰੀ ਵਾਤਾਵਰਣ ਗਰਮ ਹੋ ਸਕਦਾ ਹੈ, ਜਿਸ ਦਾ ਸਿੱਧਾ ਸੈਟੇਲਾਈਟ ਉੱਤੇ ਅਸਰ ਪੈ ਸਕਦਾ ਹੈ। ਇਸ ਨਾਲ ਜੀ.ਪੀ.ਐੱਸ. ਨੈਵੀਗੇਸ਼ਨ, ਮੋਬਾਈਲ ਫੋਨ ਸਿਗਨਲ ਅਤੇ ਸੈਟੇਲਾਈਟ ਟੀ.ਵੀ. ਪ੍ਰਭਾਵਿਤ ਹੋ ਸਕਦੇ ਹਨ। ਇਸ ਨਾਲ ਬਿਜਲੀ ਦੀਆਂ ਤਾਰਾਂ ’ਚ ਕਰੰਟ ਵੱਧ ਕੇ ਟਰਾਂਸਫਾਰਮਰਾਂ ਨੂੰ ਵੀ ਉਡਾ ਸਕਦਾ ਹੈ।

Share