ਦੱਖਣੀ ਫਲੋਰੀਡਾ ’ਚ ਸੜਕ ’ਤੇ ਜਾ ਰਹੀ ਕਾਰ ’ਤੇ ਡਿੱਗਿਆ ਜਹਾਜ਼

395
Share

ਹਾਦਸੇ ਦੀ ਸਾਰੀ ਘਟਨਾ ਸੀ.ਸੀ.ਟੀ.ਵੀ. ’ਚ ਹੋਈ ਕੈਦ
ਫਲੋਰੀਡਾ, 17 ਮਾਰਚ (ਪੰਜਾਬ ਮੇਲ)- ਅਮਰੀਕਾ ’ਚ ਇਕ ਜਹਾਜ਼ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਹਾਦਸੇ ਦੀ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਦੱਖਣੀ ਫਲੋਰੀਡਾ ਵਿਚ ਸੜਕ ’ਤੇ ਜਾ ਰਹੀ ਇਕ ਕਾਰ ’ਤੇ ਅਸਮਾਨ ਤੋਂ ਇਕ ਛੋਟਾ ਜਹਾਜ਼ ਆ ਡਿੱਗਿਆ। ਇਸ ਭਿਆਨਕ ਹਾਦਸੇ ਵਿਚ ਪਾਇਲਟ ਸਣੇ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਕਾਰ ਵਿਚ ਬੈਠਾ ਇਕ ਅਲ੍ਹੱੜ ਵੀ ਹੈ। ਹਾਦਸੇ ਸਮੇਂ ਕਾਰ ਚਲਾ ਰਹੀ ਲੜਕੇ ਦੀ ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਦਰਦਨਾਕ ਹਾਦਸਾ ਨੇੜੇ ਹੀ ਇਕ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਿਆ।
ਇਹ ਜਹਾਜ਼ ਫਲੋਰੀਡਾ ਦੇ ਪੇਮਬ੍ਰੋਕ ਸਥਿਤ ਨਾਰਥ ਪੇਰੀ ਏਅਰਪੋਰਟ ਤੋਂ ਉੱਡਿਆ ਸੀ ਪਰ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਇਹ ਰਿਹਾਇਸ਼ੀ ਇਲਾਕੇ ’ਚ ਇਕ ਸੜਕ ’ਤੇ ਆ ਡਿੱਗਾ। ਬਦਕਿਸਮਤੀ ਨਾਲ ਉਸ ਵੇਲੇ ਇਕ ਮਹਿਲਾ ਆਪਣੀ ਕਾਰ ਵਿਚ ਆਪਣੇ ਬੇਟੇ ਨਾਲ ਜਾ ਰਹੀ ਸੀ ਅਤੇ ਜਹਾਜ਼ ਠੀਕ ਉਸ ਦੀ ਕਾਰ ’ਤੇ ਆ ਡਿੱਗਾ। ਜ਼ਮੀਨ ਨਾਲ ਟਕਰਾਉਣ ਪਿੱਛੋਂ ਜਹਾਜ਼ ਸੜਕ ’ਤੇ ਦੂਰ ਤੱਕ ਘਿਸੜਦਾ ਗਿਆ ਅਤੇ ਕੁਝ ਹੀ ਸੈਕਿੰਡ ਵਿਚ ਅੱਗ ਦਾ ਗੋਲਾ ਬਣ ਗਿਆ।
ਪਾਇਲਟ ਤੋਂ ਇਲਾਵਾ ਜਹਾਜ਼ ’ਚ ਸਵਾਰ ਇਕ ਯਾਤਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੜਕ ’ਤੇ ਜਹਾਜ਼ ਡਿੱਗਣ ਤੋਂ ਬਾਅਦ ਭਿਆਨਕ ਤਰੀਕੇ ਨਾਲ ਅੱਗ ਲੱਗ ਗਈ। ਮਹਿਲਾ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ ਪਰ ਇੰਨੇ ਭਿਆਨਕ ਹਾਦਸੇ ਵਿਚ ਵੀ ਮਹਿਲਾ ਹੈਰਾਨੀਜਨਕ ਤਰੀਕੇ ਨਾਲ ਐੱਸ.ਯੂ.ਵੀ. ਵਿਚੋਂ ਬਾਹਰ ਨਿਕਲਣ ’ਚ ਕਾਮਯਾਬ ਹੋ ਗਈ। ਮਹਿਲਾ ਦੇ ਬੇਟੇ ਨੂੰ ਫਾਇਰ ਬਿ੍ਰਗੇਡ ਵਿਭਾਗ ਅਤੇ ਪੁਲਿਸ ਨੇ ਕੱਢਿਆ ਪਰ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਪੂਰੀ ਘਟਨਾ ਦੀ ਜਾਂਚ ’ਚ ਲੱਗੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਜਹਾਜ਼ ਬਿਜਲੀ ਦੀਆਂ ਤਾਰਾਂ ’ਚ ਉਲਝ ਗਿਆ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ।

Share