ਦੱਖਣੀ ਕੋਰੀਆ ’ਚ ਅਮਰੀਕੀ ਸੈਨਿਕ ਕਰਮਚਾਰੀਆਂ ਦਾ ਕੋਰੋਨਾਵਾਇਰਸ ਟੀਕਾਕਰਨ ਹੋਇਆ ਸ਼ੁਰੂ

109
Share

ਫਰਿਜ਼ਨੋ, 30 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਸੰਯੁਕਤ ਰਾਜ ਦੀ ਸੈਨਾ ਨੇ ਮੰਗਲਵਾਰ ਨੂੰ ਦੱਖਣੀ ਕੋਰੀਆ ’ਚ ਤਾਇਨਾਤ ਸੈਨਿਕ ਕਰਮਚਾਰੀਆਂ ਲਈ ਕੋਰੋਨਾਂ ਵਾਇਰਸ ਟੀਕਾਕਰਨ¿; ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਕਿਉਂਕਿ ਦੱਖਣੀ ਕੋਰੀਆ ’ਚ ਵਾਇਰਸ ਦੀ ਲਾਗ ਕਾਰਨ ਹੋਣ ਵਾਲੀਆਂ ਮੌਤਾਂ ’ਚ ਵਾਧਾ ਦਰਜ਼ ਕੀਤਾ ਗਿਆ ਹੈ। ਸੈਨਾ ਦੇ ਇੱਕ ਬਿਆਨ ਅਨੁਸਾਰ ਯੂ.ਐੱਸ. ਫੋਰਸਿਜ਼ ਕੋਰੀਆ (ਯੂ.ਐੱਸ.ਐੱਫ.ਕੇ.) ਨੇ ਦੇਸ਼ ’ਚ ਡਾਕਟਰੀ ਇਲਾਜ ਦੀਆਂ ਸਹੂਲਤਾਂ ’ਚ ਫੌਜੀ, ਨਾਗਰਿਕ ਸਿਹਤ ਸੰਭਾਲ ਕਰਮਚਾਰੀਆਂ, ਫਸਟ ਰਿਸਪੌਂਡਰਜ ਅਤੇ ਕਮਾਂਡ ਸਟਾਫ ਲਈ ਮੋਡਰਨਾ ਕੋਰੋਨਾਵਾਇਰਸ ਟੀਕੇ ਦੀ ਸ਼ੁਰੂਆਤੀ ਖੁਰਾਕ ਦਿੱਤੀ ਹੈ। ਅਮਰੀਕਾ ਦੇ ਦੱਖਣੀ ਕੋਰੀਆ ’ਚ ਲੱਗਭਗ 28,500 ਸੈਨਿਕ ਤਾਇਨਾਤ ਹਨ ਤਾਂ ਜੋ ਉੱਤਰ-ਪੂਰਬੀ ਏਸ਼ੀਆ ਵਿਚ ਸੰਯੁਕਤ ਰਾਜ ਦੇ ਹਿਤਾਂ ਦੀ ਰੱਖਿਆ ਲਈ ਸਹਾਇਤਾ ਪ੍ਰਾਪਤ ਕੀਤੀ ਜਾ ਸਕੇ। ਇਸ ਟੀਕਾਕਰਨ ਦੌਰਾਨ ਕੋਰੋਨਾਂ ਟੀਕਾ ਲਗਾਉਣ ਵਾਲਿਆਂ ’ਚ ਯੂ.ਐੱਸ.ਐੱਫ. ਕੇ ਦੇ ਕਮਾਂਡਰ ਰੌਬਰਟ ਅਬਰਾਮਸ ਵੀ ਸਨ। ਦੱਖਣੀ ਕੋਰੀਆ ਮੋਡਰਨਾ ਟੀਕਾ ਪ੍ਰਾਪਤ ਕਰਨ ਲਈ ਚਾਰ ਦੇਸ਼ਾਂ ਵਿਚੋਂ ਇਕ ਹੈ, ਜਿਸ ਨੇ 18 ਦਸੰਬਰ ਨੂੰ ਸੰਯੁਕਤ ਰਾਜ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਤੋਂ ਇਸਦੀ ਐਮਰਜੈਂਸੀ ਵਰਤੋਂ ਦਾ ਅਧਿਕਾਰ ਪ੍ਰਾਪਤ ਕੀਤਾ ਹੈ।
ਵਾਇਰਸ ਦੀ ਨਵੀਂ ਲਹਿਰ ਨੇ ਇਸ ਏਸ਼ੀਆਈ ਦੇਸ਼ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ, ਜਿਸ ਕਰਕੇ ਦੇਸ਼ ’ਚ ਮੰਗਲਵਾਰ ਨੂੰ 1,046 ਵਾਇਰਸ ਦੇ ਨਵੇਂ ਮਾਮਲੇ ਅਤੇ 40 ਮੌਤਾਂ ਹੋਈਆਂ ਹਨ। ਦੇਸ਼ ਦੇ ਰਾਸ਼ਟਰਪਤੀ ਦੇ ਦਫਤਰ ਅਨੁਸਾਰ ਕੋਰੋਨਾਵਾਇਰਸ ਦੇ ਟੀਕਾਕਰਨ ਲਈ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੈ-ਇਨ ਅਤੇ ਮੋਡਰਨਾ ਦੇ ਸੀ.ਈ.ਓ. ਸਟੀਫਨ ਬੈਨਸਲ ਨੇ ਸੋਮਵਾਰ ਦੇਰ ਰਾਤ ਇੱਕ ਵੀਡੀਓ ਕਾਲ ਕੀਤੀ ਅਤੇ ਕੰਪਨੀ ਨੇ 2021 ਦੀ ਦੂਜੀ ਤਿਮਾਹੀ ’ਚ ਦੱਖਣੀ ਕੋਰੀਆ ਨੂੰ 20 ਮਿਲੀਅਨ ਟੀਕੇ ਦੀਆਂ ਖੁਰਾਕਾਂ ਦੀ ਸਪਲਾਈ ਦੇਣ ਲਈ ਸਹਿਮਤੀ ਪ੍ਰਗਟ ਕੀਤੀ ਹੈ। ਜੇਕਰ ਇਸ ਸਮਝੌਤੇ ’ਤੇ ਹਸਤਾਖਰ ਹੁੰਦੇ ਹਨ, ਤਾਂ ਦੱਖਣੀ ਕੋਰੀਆ ’ਚ ਇਸਦੀ ਕੁੱਲ ਆਬਾਦੀ ਨਾਲੋਂ ਵਧੇਰੇ ਟੀਕੇ ਹੋਣਗੇ। ਇਸਦੇ ਇਲਾਵਾ ਦੱਖਣੀ ਕੋਰੀਆ ਫਰਵਰੀ ’ਚ ਆਪਣਾ ਘਰੇਲੂ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ।

Share