ਦੱਖਣੀ ਕੈਲੀਫੋਰਨੀਆਂ ਵਿੱਚ ਅੱਗ ਦੇ ਖਤਰੇ ਕਾਰਨ ਕੀਤੀ ਹਜ਼ਾਰਾਂ ਲੋਕਾਂ ਦੀ ਬਿਜਲੀ ਬੰਦ

350
Share

ਫਰਿਜ਼ਨੋ (ਕੈਲੀਫੋਰਨੀਆਂ), 4 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਦੱਖਣੀ ਕੈਲੀਫੋਰਨੀਆਂ ਦੀਆਂ ਬਿਜਲੀ ਕੰਪਨੀਆਂ ਦੁਆਰਾ ਜੰਗਲੀ ਅੱਗ ਦੇ ਖਤਰੇ ਤੋਂ ਬਚਣ ਲਈ ਖੇਤਰ ਵਿੱਚ ਸੈਂਕੜੇ ਘਰਾਂ ਦੀ ਬਿਜਲੀ ਨੂੰ ਬੰਦ ਕੀਤਾ ਗਿਆ ਕਿਉਂਕਿ ਇਸ ਖੇਤਰ ਵਿੱਚ ਸੈਂਟਾ ਐਨਾ ਹਵਾਵਾਂ ਦਾ ਖਤਰਾ ਛਾਇਆ ਹੋਇਆ ਹੈ ਜੋ ਕਿ ਤੂਫਾਨ ਨੂੰ ਤਬਾਹੀ ਵਿਚ ਬਦਲ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਬਹੁਤ ਸਾਰੇ ਖੇਤਰ ਵਿੱਚ ਵੀਰਵਾਰ ਨੂੰ ਬਹੁਤ ਘੱਟ ਨਮੀ ਅਤੇ ਹਵਾਵਾਂ ਜੋ ਕਿ 35 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਲੰਘ ਸਕਦੀਆਂ ਹਨ ਅਤੇ ਇਹ 50 ਮੀਲ ਪ੍ਰਤੀ ਘੰਟਾ ਤੋਂ 70 ਤੱਕ ਵੀ ਪਹੁੰਚ ਸਕਦੀਆਂ ਹਨ। ਮੌਸਮ ਸੇਵਾ ਅਨੁਸਾਰ ਇਹ ਚੇਤਾਵਨੀ ਸ਼ਨੀਵਾਰ ਤੱਕ ਸਹੀ ਸਾਬਤ ਹੋ ਸਕਦੀ ਹੈ। ਇਸ ਤਰ੍ਹਾਂ ਦੇ ਮੌਸਮ ਕਰਕੇ, ਅੱਗ ਦੇ ਖਤਰੇ ਨੂੰ ਰੋਕਣ ਲਈ ਦੱਖਣੀ ਕੈਲੀਫੋਰਨੀਆਂ ਬਿਜਲੀ ਕੰਪਨੀ ਐਡੀਸਨ ਦੁਆਰਾ ਬੁੱਧਵਾਰ ਦੇਰ ਰਾਤ ਤਕਰੀਬਨ 15,000 ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਬੰਦ ਕੀਤੀ ਗਈ। ਇਸਦੇ ਨਾਲ ਹੀ
ਸੈਨ ਡੀਏਗੋ ਗੈਸ ਐਂਡ ਇਲੈਕਟ੍ਰਿਕ ਨੇ ਵੀ ਬੁੱਧਵਾਰ ਦੀ ਰਾਤ ਤਕ ਲੱਗਭਗ 24,000 ਗਾਹਕਾਂ ਦੀ ਬਿਜਲੀ ਸੇਵਾ ਬੰਦ ਕੀਤੀ ਹੈ। ਕੈਲੀਫੋਰਨੀਆਂ ਪਹਿਲਾਂ ਹੀ ਜੰਗਲਾਂ ਦੀ ਅੱਗ ਦਾ ਸਾਹਮਣਾ ਕਰ ਚੁੱਕਾ ਹੈ।ਜੰਗਲੀ ਅੱਗਾਂ ਕਾਰਨ ਸੂਬੇ ਦਾ 6,500 ਵਰਗ ਮੀਲ (16,835 ਵਰਗ ਕਿਲੋਮੀਟਰ) ਤੋਂ ਵੱਧ ਖੇਤਰ ਨਸ਼ਟ ਹੋ ਗਿਆ ਸੀ ਜੋ ਕਿ ਕਨੈਟੀਕਟ ਅਤੇ ਰ੍ਹੋਡ ਆਈਲੈਂਡ ਦੇ ਸੰਯੁਕਤ ਖੇਤਰ ਨਾਲੋਂ ਜ਼ਿਆਦਾ ਹੈ। ਇੰਨਾ ਹੀ ਨਹੀ ਇਸ ਉਜਾੜੇ ਵਿੱਚ 31 ਲੋਕ ਮਾਰੇ ਗਏ ਜਦਕਿ ਤਕਰੀਬਨ 10,500 ਘਰ ਅਤੇ ਹੋਰ ਸਥਾਨ ਨਸ਼ਟ ਹੋਏ ਸਨ।

Share