ਦੱਖਣੀ ਇਲੀਨੋਇਸ ’ਚ ਗੋਲੀਬਾਰੀ ਦੌਰਾਨ 6 ਜ਼ਖ਼ਮੀ

308
Share

ਈਸਟ ਸੇਂਟ ਲੁਈਸ, 10 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਦੱਖਣੀ ਇਲੀਨੋਇਸ ’ਚ ਗੋਲੀਬਾਰੀ ਦੀ ਇੱਕ ਘਟਨਾ ਦੌਰਾਨ 6 ਜਣੇ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਮੁਤਾਬਕ ਜਿਸ ਵਾਹਨ ’ਚੋਂ ਸ਼ੱਕੀ ਵਿਅਕਤੀ ਭੱਜੇ ਸਨ, ਉਸ ਦੀ ਇੱਕ ਯਾਤਰੀ ਰੇਲਗੱਡੀ ਨਾਲ ਟੱਕਰ ਹੋ ਗਈ ਅਤੇ ਉਸ ਦੇ ਕੁਝ ਘੰਟਿਆਂ ਬਾਅਦ ਹੀ ਮੁਲਜ਼ਮਾਂ ਨੂੰ ਫੜ ਲਿਆ ਗਿਆ। ਇਲੀਨੋਇਸ ਦੀ ਪੁਲਿਸ ਨੇ ਦੱਸਿਆ ਕਿ ਈਸਟ ਸੇਂਟ ਲੁਈਸ ’ਚ ਦੁਪਹਿਰ ਨੂੰ ਗੋਲੀਬਾਰੀ ਦੀ ਘਟਨਾ ਵਾਪਰਨ ਮਗਰੋਂ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਜ਼ਖ਼ਮੀਆਂ ਦੀ ਹਾਲਤ ਬਾਰੇ ਹਾਲੇ ਜਾਣਕਾਰੀਂ ਨਹੀਂ ਦਿੱਤੀ ਗਈ ਹੈ। ਗੋਲੀਬਾਰੀ ਦੀ ਘਟਨਾ ਸਬੰਧੀ ਦੁਪਹਿਰ ਢਾਈ ਵਜੇ ਲਗਪਗ ਤਿੰਨ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਪੁਲਿਸ ਨੇ ਹਾਲੇ ਤੱਕ ਗੋਲੀਬਾਰੀ ਦਾ ਮਕਸਦ ਪਤਾ ਲੱਗਣ ਬਾਰੇ ਖੁਲਾਸਾ ਨਹੀਂ ਕੀਤਾ ਹੈ।

Share