ਦੱਖਣੀ ਅਫਰੀਕਾ ਸਿਹਤ ਮੰਤਰਾਲੇ ਨੇ ਪਹਿਲੇ ਨਾਵਲ ਕੋਰੋਨਾਵਾਇਰਸ ਮਾਮਲੇ ਦੀ ਕੀਤੀ ਪੁਸ਼ਟੀ

709

ਜੋਹਾਨਸਬਰਗ, 5 ਮਾਰਚ (ਪੰਜਾਬ ਮੇਲ)- : ਦੱਖਣੀ ਅਫਰੀਕਾ ਦੇ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਪਹਿਲੇ ਨਾਵਲ ਕੋਰੋਨਾਵਾਇਰਸ ਮਾਮਲੇ ਦੀ ਪੁਸ਼ਟੀ ਕੀਤੀ। ਕੋਰੋਨਾਵਾਇਰਸ ਦਾ ਪੀੜਤ 38 ਸਾਲਾ ਪੁਰਸ਼ ਹੈ ਜੋ ਇਟਲੀ ਤੋਂ ਵਾਪਸ ਆਇਆ ਹੈ।

ਸਿਹਤ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ, ” ਅੱਜ ਸਵੇਰੇ ਨੈਸ਼ਨਲ ਇੰਸਟੀਚਿਯੁਟ ਫਾਰ ਕਮਿਯੁਨੀਕੇਬਲ ਡੀਜ਼ੀਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੋਵੀਡ -19 ਦੇ ਇੱਕ ਸ਼ੱਕੀ ਮਾਮਲੇ ਨੂੰ ਸਕਾਰਾਤਮਕ ਪਾਇਆ ਗਿਆ ਹੈ।”

ਇਹ ਦੱਖਣੀ ਅਫਰੀਕਾ ਦਾ ਪਹਿਲਾ ਕੇਸ ਹੈ। ਨਾਈਜੀਰੀਆ ਅਤੇ ਸੇਨੇਗਲ ਤੋਂ ਬਾਅਦ ਉੱਪ-ਸਹਾਰਨ ਅਫਰੀਕਾ ਵਿੱਚ ਤਾਜ਼ਾ ਪੁਸ਼ਟੀ ਕੀਤਾ ਗਿਆ ਇਹ ਕੇਸ ਹੈ। ਇਸ ਮਾਮਲੇ ਦਾ ਪਤਾ ਦੇਸ਼ ਦੇ ਪੂਰਬੀ ਕਵਾ-ਜ਼ੂਲੂ ਨਟਲ ਸੂਬੇ ਵਿੱਚ ਪਾਇਆ ਗਿਆ।

ਮਰੀਜ਼ ਅਤੇ ਉਸ ਦੀ ਪਤਨੀ 10 ਲੋਕਾਂ ਦੇ ਸਮੂਹ ਦਾ ਹਿੱਸਾ ਸਨ ਜੋ 1 ਮਾਰਚ ਨੂੰ ਇਟਲੀ ਤੋਂ ਦੱਖਣੀ ਅਫਰੀਕਾ ਵਾਪਸ ਪਰਤ ਆਏ ਸਨ।ਇਟਲੀ ‘ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 107 ਹੋ ਚੁੱਕੀ ਹੈ।